Breaking News
Dashmesh GS Electricals Verka Smart Media Insurance Point Tav Prasad

ਜਸਦੇਵ ਸਿੰਘ ਮਾਂਗਟ ਦੇ ਪਿੰਡ ਘੁਲਾਲ ਦਾ ਸਰਪੰਚ ਬਣਨ ‘ਤੇ ਸਮਰਥਕਾਂ ‘ਚ ਖੁਸ਼ੀ ਦੀ ਲਹਿਰ

ਪਿੰਡ ਦੇ ਰੁਕੇ ਵਿਕਾਸ ਕਾਰਜਾਂ ਨੂੰ ਨੇਪਰੇ ਲਾਉਣਾ ਅਤੇ ਨਸ਼ਿਆਂ ਨੂੰ ਜੜ੍ਹੋਂ ਖਤਮ ਕਰਨਾ ਸਾਡੀ ਪ੍ਰਾਥਮਿਕਤਾ: ਜਸਦੇਵ ਮਾਂਗਟ

ਚੰਡੀਗੜ੍ਹ, 19 ਅਕਤੂਬਰ, ਪੰਜਾਬੀ ਦੁਨੀਆ ਬਿਊਰੋ:

ਸੂਬੇ ਭਰ ‘ਚ ਸੰਪੰਨ ਹੋਈਆਂ ਪੰਚਾਇਤੀ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਭੰਗੜੇ ਪਾਉਂਦੇ ਹੋਏ ਇੱਕ ਦੂਸਰੇ ਦਾ ਮੂੰਹ ਮਿੱਠਾ ਕਰਵਾ ਕੇ ਵਧਾਈਆਂ ਦਿੱਤੀਆਂ ਗਈਆਂ। ਇਸੇ ਤਹਿਤ ਸਮਰਾਲਾ ਲਾਗਲੇ ਮਸ਼ਹੂਰ ਪਿੰਡ ਘੁਲਾਲ ਵਿਖੇ ਨੌਜਵਾਨ ਅਤੇ ਇਮਾਨਦਾਰ ਉਮੀਦਵਾਰ ਜਗਦੇਵ ਸਿੰਘ ਮਾਂਗਟ ਆਪਣੇ ਵਿਰੋਧੀ ਉਮੀਦਵਾਰਾਂ ਨੂੰ ਪਛਾੜਦੇ ਹੋਏ ਜੇਤੂ ਕਰਾਰ ਦਿੱਤੇ ਗਏ। ਨਤੀਜਿਆਂ ਦਾ ਐਲਾਨ ਹੁੰਦਿਆਂ ਸਾਰ ਹੀ ਨਵ ਨਿਯੁਕਤ ਸਰਪੰਚ ਜਸਦੇਵ ਸਿੰਘ ਮਾਂਗਟ ਦੇ ਸਮਰਥਕਾਂ ਵੱਲੋਂ ਭੰਗੜੇ ਪਾਉਂਦੇ ਹੋਏ ਨਵ ਨਿਯੁਕਤ ਸਰਪੰਚ ਦਾ ਜੋਰਦਾਰ ਸਵਾਗਤ ਕੀਤਾ ਗਿਆ।

ਇਸ ਸਬੰਧੀ ਗੱਲਬਾਤ ਕਰਦਿਆਂ ਨਵੇਂ ਚੁਣੇ ਸਰਪੰਚ ਜਸਦੇਵ ਸਿੰਘ ਮਾਂਗਟ ਨੇ ਪਿੰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਚੋਣਾਂ ਦੌਰਾਨ ਜੋ ਵੀ ਵਾਅਦੇ ਕੀਤੇ ਗਏ ਹਨ, ਉਹਨਾਂ ਨੂੰ ਪਹਿਲ ਦੇ ਆਧਾਰ ‘ਤੇ ਨਿਭਾਇਆ ਜਾਵੇਗਾ।

ਇਸ ਦੌਰਾਨ ਗੱਲਬਾਤ ਕਰਦਿਆਂ ਸ. ਸਤਵਿੰਦਰਜੀਤ ਸਿੰਘ ਨੇ ਕਿਹਾ ਕਿ ਨਵੀਂ ਚੁਣੀ ਪੰਚਾਇਤ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਪਿੰਡ ਵਿੱਚ ਹਰ ਵਰਗ ਨੂੰ ਨਾਲ ਲੈ ਕੇ ਰੁਕੇ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰੇਗੀ। ਉਹਨਾਂ ਕਿਹਾ ਕਿ ਪਿੰਡ ਵਿੱਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਲਈ ਉਪਰਾਲੇ ਕੀਤੇ ਜਾਣਗੇ।

ਇਸ ਮੌਕੇ ਮਾਸਟਰ ਨਛੱਤਰ ਸਿੰਘ, ਗੁਰਮੀਤ ਸਿੰਘ ਮਾਂਗਟ, ਸਰਬਜੀਤ ਕੌਰ, ਬਿੰਦਰ ਕੌਰ, ਗੁਰਸੇਵਕ ਸਿੰਘ, ਵਿਕਰਮ ਸਿੰਘ, ਗੁਰਚਰਨ ਸਿੰਘ, ਹਰਜਿੰਦਰ ਸਿੰਘ, ਨਰਿੰਦਰਜੀਤ ਕੌਰ, ਸਤਵਿੰਦਰਜੀਤ ਸਿੰਘ, ਅਮਨਦੀਪ ਸਿੰਘ ਡੀਸੀ, ਪ੍ਰਭਦੀਪ ਸਿੰਘ, ਚਰਨਜੀਤ ਸਿੰਘ, ਸਵਰਨਜੀਤ ਸਿੰਘ, ਅਵਤਾਰ ਸਿੰਘ, ਗੁਰਪ੍ਰੀਤ ਸਿੰਘ ਗੁਰੂ, ਅਜਾਇਬ ਸਿੰਘ, ਪਰਮਜੀਤ ਸਿੰਘ, ਪਰਮਿੰਦਰ ਸਿੰਘ, ਹਰਦੀਪ ਸਿੰਘ ਬੂਟਾ, ਮਨਿੰਦਰ ਸਿੰਘ, ਗੁਰਵਿੰਦਰ ਸਿੰਘ, ਜਸਵੀਰ ਸਿੰਘ, ਹਰਮਿੰਦਰ ਸਿੰਘ ਕੁੱਕੀ, ਕੇਵਲ ਸਿੰਘ, ਰਮਨਦੀਪ ਸਿੰਘ ਰਮਨ, ਰਮਨਪ੍ਰੀਤ ਸਿੰਘ ਬਾਬਾ, ਰਣਜੀਤ ਸਿੰਘ ਬਾਬਾ, ਕੁਲਜੀਤ ਸਿੰਘ, ਸ਼ਿੰਗਾਰਾ ਸਿੰਘ, ਹਰਜੋਤ ਸਿੰਘ ਟੇਲਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।

Leave a Reply

Your email address will not be published. Required fields are marked *