
ਚੰਡੀਗੜ੍ਹ, 16 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਏਸ਼ੀਅਨ ਚੈਂਪੀਅਨਜ਼ ਟਰਾਫੀ 2024 ਦੇ ਦੂਜੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਮੋਕੀ ਹਾਕੀ ਸਟੇਡੀਅਮ ਵਿਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਫਾਈਨਲ ਵਿੱਚ ਆਪਣੀ ਥਾਂ ਪੱਕੀ ਕਰ ਲਈ ਹੈ ਅਤੇ ਹੁਣ ਉਸਦਾ ਫਾਈਨਲ ਮੁਕਾਬਲਾ ਚੀਨ ਨਾਲ ਹੋਵੇਗਾ।
ਭਾਰਤ ਵੱਲੋਂ ਉੱਤਮ ਸਿੰਘ (13ਵੇਂ ਮਿੰਟ), ਕਪਤਾਨ ਹਰਮਨਪ੍ਰੀਤ ਸਿੰਘ (19ਵੇਂ, 45ਵੇਂ ਮਿੰਟ) ਅਤੇ ਜਰਮਨਪ੍ਰੀਤ ਸਿੰਘ (32ਵੇਂ ਮਿੰਟ) ਨੇ ਗੋਲ ਕੀਤੇ ਜਦਕਿ ਕੋਰੀਆ ਦਾ ਇਕਲੌਤਾ ਗੋਲ ਯਾਂਗ ਜਿਹੂਨ (33ਵੇਂ ਮਿੰਟ) ਨੇ ਕੀਤਾ। ਭਾਰਤ ਮੰਗਲਵਾਰ ਨੂੰ ਫਾਈਨਲ ਵਿੱਚ ਮੇਜ਼ਬਾਨ ਚੀਨ ਨਾਲ ਭਿੜੇਗਾ।
ਯਾਦ ਰਹੇ ਕਿ ਭਾਰਤ ਨੇ ਲੀਗ ਪੜਾਅ ਦੇ ਇੱਕ ਮੈਚ ਵਿੱਚ ਚੀਨ ਨੂੰ 3-0 ਨਾਲ ਹਰਾਇਆ ਸੀ। ਚੀਨ ਨੇ ਪਹਿਲੇ ਸੈਮੀਫਾਈਨਲ ਵਿੱਚ ਪਾਕਿਸਤਾਨ ਨੂੰ 2-0 ਨਾਲ ਸ਼ੂਟ ਆਊਟ ਰਾਹੀਂ ਹਰਾਇਆ ਜਦੋਂ ਦੋਵੇਂ ਟੀਮਾਂ ਨਿਯਮਿਤ ਸਮੇਂ ਦੇ ਅੰਤ ਵਿੱਚ 1-1 ਨਾਲ ਬਰਾਬਰ ਰਹੀਆਂ। ਇਸ ਦੌਰਾਨ, ਪੰਜਵੇਂ-ਛੇਵੇਂ ਸਥਾਨ ਲਈ ਜਾਪਾਨ ਨੇ ਮਲੇਸ਼ੀਆ ਨੂੰ ਸ਼ੂਟਆਊਟ ਵਿੱਚ 4-2 ਨਾਲ ਹਰਾਇਆ।
ਭਾਰਤ ਨੇ ਲਗਾਤਾਰ ਦੂਜੇ ਫਾਈਨਲ ‘ਚ ਪ੍ਰਵੇਸ਼ ਕੀਤਾ ਹੈ ਅਤੇ ਬੁੱਧਵਾਰ ਨੂੰ ਚੀਨ ਦੇ ਖਿਲਾਫ ਆਪਣੇ ਤਾਜ ਦਾ ਬਚਾਅ ਲਈ ਮੈਦਾਨ ਵਿੱਚ ਉਤਰੇਗਾ।