Breaking News
Dashmesh GS Electricals Verka Smart Media Insurance Point Tav Prasad

ਪਹਿਲਵਾਨ ਵਿਨੇਸ਼ ਫੋਗਾਟ ਦਾ ਭਾਰਤ ਪੁੱਜਣ ‘ਤੇ ਨਿੱਘਾ ਸਵਾਗਤ

ਚੰਡੀਗੜ੍ਹ, 18 ਅਗਸਤ, ਪੰਜਾਬੀ ਦੁਨੀਆ ਬਿਊਰੋ:

ਹਰਿਆਣਾ ਦੀ ਪਹਿਲਵਾਨ ਵਿਨੇਸ਼ ਫੋਗਾਟ ਬੀਤੀ ਕੱਲ੍ਹ ਦੇਸ਼ ਪਰਤ ਆਈ ਹੈ। ਦਿੱਲੀ ਹਵਾਈ ਅੱਡੇ ‘ਤੇ ਉਨ੍ਹਾਂ ਦਾ ਸ਼ਾਨਦਾਰ ਅਤੇ ਨਿੱਘਾ ਸਵਾਗਤ ਕੀਤਾ ਗਿਆ। ਰਸਤੇ ਵਿਚ ਵੱਖ-ਵੱਖ ਥਾਵਾਂ ‘ਤੇ ਉਨ੍ਹਾਂ ਦਾ ਫੁੱਲਾਂ ਦੇ ਹਾਰਾਂ ਅਤੇ ਕਰੰਸੀ ਨੋਟਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਗਿਆ। ਵਿਨੇਸ਼ ਦੇ ਸਵਾਗਤ ਲਈ ਉਸ ਦੀ ਮਾਂ ਦੇ ਨਾਲ ਪਿੰਡ ਦੇ ਕਈ ਲੋਕ ਖਾਸ ਤੌਰ ‘ਤੇ ਪਹੁੰਚੇ ਹੋਏ ਸਨ। ਮਾਂ ਨੂੰ ਦੇਖ ਕੇ ਉਹ ਭਾਵੁਕ ਹੋ ਗਈ। ਇਸ ਤੋਂ ਬਾਅਦ ਸਾਕਸ਼ੀ ਮਲਿਕ ਨੂੰ ਗਲੇ ਮਿਲੀ ਅਤੇ ਵਿਨੇਸ਼ ਦੇ ਨਾਲ ਸਾਕਸ਼ੀ ਵੀ ਭਾਵੁਕ ਹੋ ਗਈ। ਇਸ ਦੌਰਾਨ ਲੋਕ ਢੋਲ ‘ਤੇ ਨੱਚਦੇ ਨਜ਼ਰ ਆਏ। ਲੋਕ ਤਿਰੰਗੇ ਝੰਡੇ ਲੈ ਕੇ ਏਅਰਪੋਰਟ ਪਹੁੰਚੇ ਹੋਏ ਸਨ।

ਏਅਰਪੋਰਟ ਤੋਂ ਬਾਹਰ ਆਉਣ ਤੋਂ ਬਾਅਦ ਬਜਰੰਗ ਪੁਨੀਆ ਨੇ ਵਿਨੇਸ਼ ਫੋਗਾਟ ਨੂੰ ਮੋਢਿਆਂ ‘ਤੇ ਚੁੱਕ ਲਿਆ। ਇਸ ਤੋਂ ਬਾਅਦ ਵਿਨੇਸ਼ ਖੁੱਲ੍ਹੀ ਜੀਪ ‘ਚ ਪਿੰਡ ਲਈ ਰਵਾਨਾ ਹੋ ਗਈ। ਉਨ੍ਹਾਂ ਦੇ ਨਾਲ ਰੋਹਤਕ ਦੇ ਸੰਸਦ ਦੀਪੇਂਦਰ ਹੁੱਡਾ, ਪਹਿਲਵਾਨ ਬਜਰੰਗ ਪੂਨੀਆ ਅਤੇ ਸਾਕਸ਼ੀ ਮਲਿਕ ਮੌਜੂਦ ਸਨ।

Leave a Reply

Your email address will not be published. Required fields are marked *