Breaking News
Dashmesh GS Electricals Verka Smart Media Insurance Point Tav Prasad

ਪੈਨਸ਼ਨਰਜ਼ ਨੂੰ ਡੀਏ ਅਤੇ ਪੇ-ਕਮਿਸ਼ਨ ਦੇ ਬਕਾਏ ਦੀ ਅਦਾਇਗੀ ਤੁਰੰਤ ਕੀਤੀ ਜਾਵੇ: ਰਿਟਾ: ਆਫੀਸਰਜ਼ ਐਸੋਸੀਏਸ਼ਨ

ਚੰਡੀਗੜ੍ਹ, 15 ਜੁਲਾਈ, ਪੰਜਾਬੀ ਦੁਨੀਆ ਬਿਊਰੋ : 

ਪੰਜਾਬ ਸਕੱਤਰੇਤ ਸਰਵਿਸਿਜ਼ ਰਿਟਾਇਰਡ ਆਫੀਸਰਜ਼ ਐਸੋਸੀਏਸ਼ਨ ਦੀ ਜਨਰਲ ਬਾਡੀ ਮੀਟਿੰਗ ਪ੍ਰਧਾਨ ਸ਼ਿਆਮ ਲਾਲ ਸ਼ਰਮਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਕਰੀਬ 150 ਮੈਂਬਰਾਂ ਨੇ ਸ਼ਮੂਲੀਅਤ ਕੀਤੀ। 

ਮੀਟਿੰਗ ਵਿੱਚ ਹਾਊਸ ਨੇ ਫੈਸਲਾ ਕੀਤਾ ਗਿਆ ਕਿ 25 ਜੁਲਾਈ 2024 ਨੂੰ ਮੁੱਖ ਮੰਤਰੀ ਪੰਜਾਬ ਦੀ ਕਰਮਚਾਰੀ ਅਤੇ ਪੈਨਸ਼ਨਰ ਜਥੇਬੰਦੀਆਂ ਨਾਲ ਹੋਣ ਵਾਲੀ ਮੀਟਿੰਗ ਵਿਚ ਅਪੀਲ ਕੀਤੀ ਜਾਵੇ ਕਿ ਘੱਟੋ ਘੱਟ ਡੀਏ ਅਤੇ ਪੇ ਕਮਿਸ਼ਨ ਦੇ ਬਕਾਏ ਦੀ ਅਦਾਇਗੀ ਸਬੰਧੀ ਐਲਾਨ ਕਰਨ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਸਬੰਧੀ ਵਾਅਦਾ ਮੁੱਖ ਮੰਤਰੀ ਵਲੋਂ ਜਲੰਧਰ ਜ਼ਿਮਨੀ ਚੋਣ ਦੌਰਾਨ ਕੀਤਾ ਗਿਆ ਸੀ ਅਤੇ ਮੰਗਾਂ ਮੰਨਣ ਦਾ ਭਰੋਸਾ ਦੇਣ ਉਪਰੰਤ ਹੀ ਮੁਲਾਜ਼ਮ/ਪੈਸ਼ਨਰ ਜਥੇਬੰਦੀਆਂ ਵਲੋਂ ਰੋਸ ਮਾਰਚ ਅਤੇ ਧਰਨੇ ਮੁਲਤਵੀ ਕੀਤੇ ਗਏ ਸਨ। 

ਪ੍ਰਧਾਨ ਸ਼ਿਆਮ ਲਾਲ ਸ਼ਰਮਾ ਸਮੇਤ ਮੌਜੂਦ ਮੈਂਬਰਾਂ ਨੇ ਅੱਗੇ ਕਿਹਾ ਕਿ ਸਰਕਾਰ ਨੇ ਹੁਣ ਜਲੰਧਰ ਜ਼ਿਮਨੀ ਚੋਣ ਵੱਡੇ ਅੰਤਰ ਨਾਲ ਜਿੱਤ ਲਈ ਹੈ, ਇਸ ਲਈ ਮੁੱਖ ਮੰਤਰੀ ਵਲੋਂ ਆਪਣੇ ਕੀਤੇ ਵਾਅਦੇ ਹੁਣ ਪੂਰੇ ਕਰਨੇ ਚਾਹੀਦੇ ਹਨ। ਸ੍ਰੀ ਸ਼ਰਮਾ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਕਰਮਚਾਰੀ ਅਤੇ ਪੈਨਸ਼ਨਰ ਇਸ ਵੇਲੇ ਕੇਂਦਰੀ ਸਰਕਾਰ ਦੇ ਕਰਮਚਾਰੀਆਂ ਤੇ ਪੈਨਸ਼ਨਰਾਂ ਤੋਂ 12% ਡੀ.ਏ. ਘੱਟ ਲੈ ਰਹੇ ਹਨ। ਪੰਜਾਬ ਸਰਕਾਰ ਦੇ ਪੈਨਸ਼ਨਰ ਇਸ ਵੇਲੇ 38% ਡੀ.ਏ. ਪ੍ਰਾਪਤ ਕਰ ਰਹੇ ਹਨ ਜਦਕਿ ਕੇਂਦਰ ਸਰਕਾਰ ਨੇ ਕਰਮਚਾਰੀਆਂ ਤੇ ਪੈਨਸ਼ਨਰਾਂ ਦਾ ਡੀਏ ਮਿਤੀ 01.01. 2024 ਤੋਂ 46% ਤੋਂ ਵਧਾ ਕੇ 50% ਕਰ ਦਿੱਤਾ ਹੈ। ਇਸੇ ਤਰ੍ਹਾਂ ਗੁਆਂਢੀ ਰਾਜਾਂ ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਦੇ ਕਰਮਚਾਰੀ/ਪੈਨਸ਼ਨਰ ਵੀ ਡੀਏ ਅਤੇ ਪੇ ਕਮਿਸ਼ਨ ਦਾ ਬਕਾਇਆ ਪ੍ਰਾਪਤ ਕਰ ਚੁੱਕੇ ਹਨ। ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ 25 ਜੁਲਾਈ ਦੀ ਮੀਟਿੰਗ ਵਿਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਇਸ ਅਹਿਮ ਮੰਗ ਨੂੰ ਪੂਰਾ ਕੀਤਾ ਜਾਵੇ। 

ਇਸ ਮੌਕੇ ਮਨੋਹਰ ਸਿੰਘ ਮੱਕੜ ਸੀਨੀਅਰ ਮੀਤ ਪ੍ਰਧਾਨ, ਅਮਰਜੀਤ ਸਿੰਘ ਵਾਲੀਆ ਜਨਲਰ ਸਕੱਤਰ, ਉਮਾ ਕਾਂਤ ਤਿਵਾੜੀ ਸਕੱਤਰ, ਸੁਖਦੇਵ ਸਿੰਘ ਵਿੱਤ ਸਕੱਤਰ, ਕਰਨੈਲ ਸਿੰਘ ਸੈਣੀ, ਧੰਨਾ ਸਿੰਘ, ਅਰਜਨ ਦੇਵ ਪਾਠਕ, ਬੀ.ਐਸ. ਸੋਢੀ, ਸੁਰਜੀਤ ਸਿੰਘ ਸ਼ੀਤਲ, ਚੰਦਰ ਸੁਰੇਖਾ, ਸਤਨਾਮ ਕੌਰ ਅਤੇ ਆਸ਼ਾ ਸੂਦ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *