Breaking News
Dashmesh GS Electricals Verka Smart Media Insurance Point Tav Prasad

ਜਸਟਿਸ ਨਾਗੂ ਅੱਜ ਚੀਫ ਜਸਟਿਸ ਵਜੋਂ ਚੁੱਕਣਗੇ ਸਹੁੰ

ਚੰਡੀਗੜ੍ਹ, 9 ਜੁਲਾਈ, ਪੰਜਾਬੀ ਦੁਨੀਆ ਬਿਊਰੋ:

ਰਾਸ਼ਟਰਪਤੀ ਵਲੋਂ ਉਹਨਾਂ ਦੀ ਨਿਯੁਕਤੀ ਤੋਂ ਚਾਰ ਦਿਨਾਂ ਬਾਅਦ ਜਸਟਿਸ ਸ਼ੀਲ ਨਾਗੂ ਵਲੋਂ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ ਜਾਵੇਗੀ। ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਮੰਗਲਵਾਰ ਸਵੇਰੇ 10 ਵਜੇ ਉਹਨਾਂ ਨੂੰ ਰਾਜ ਭਵਨ ਵਿਖੇ ਇਕ ਸਮਾਗਮ ਦੌਰਾਨ ਸਹੁੰ ਚੁਕਾਉਣਗੇ। ਇਸ ਦੌਰਾਨ ਹਾਈ ਕੋਰਟ ਦੇ ਪੁਰਾਣੇ ਕਾਨਫਰੰਸ ਹਾਲ ਵਿੱਚ ਸਵੇਰੇ 10.45 ਵਜੇ ਚਾਹ ਪਾਰਟੀ ਹੋਵੇਗੀ। ਉਪਰੰਤ ਅਦਾਲਤ ਵਲੋਂ ਸਵੇਰੇ 11:15 ਵਜੇ ਸਮਾਗਮ ਦੀ ਸ਼ੁਰੂਆਤ ਹੋਵੇਗੀ।

Leave a Reply

Your email address will not be published. Required fields are marked *