Breaking News
Dashmesh GS Electricals Verka Smart Media Insurance Point Tav Prasad

ਸਕੂਲਾਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੀ ਮਿਡ-ਡੇ-ਮੀਲ ਸਬੰਧੀ ਹਦਾਇਤਾਂ ਜਾਰੀ

ਚੰਡੀਗੜ੍ਹ, 27 ਜੂਨ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਵਿੱਚ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਤੋਂ ਪਹਿਲਾਂ ਹੀ ਸਮੂਹ ਸਕੂਲਾਂ ਨੂੰ ਮਿਡ-ਡੇ-ਮੀਲ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਪੰਜਾਬ ਰਾਜ ਮਿਡ ਡੇ ਮੀਲ ਸੋਸਾਇਟੀ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਖ਼ਤਮ ਹੋਣ ਤੋਂ ਪਹਿਲਾਂ ਰਸੋਈ-ਕਮ-ਸਟੋਰਾਂ ਅਤੇ ਮਿਡ-ਡੇ-ਮੀਲ ਬਣਾਉਣ ਲਈ ਵਰਤੇ ਜਾਣ ਵਾਲੇ ਸਮਾਨ ਦੀ ਸਾਫ਼-ਸਫ਼ਾਈ ਸਬੰਧੀ ਸਮੂਹ ਸਕੂਲਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। 

ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੇ ਸਮੂਹ ਸਕੂਲਾਂ ਨੂੰ ਲਿਖਿਆ ਹੈ ਕਿ ਛੁੱਟੀਆਂ ਖ਼ਤਮ ਹੋਣ ਤੋਂ ਇੱਕ ਦਿਨ ਪਹਿਲਾਂ ਮਿਡ-ਡੇ-ਮੀਲ ਇੰਚਾਰਜ ਦੀ ਦੇਖ-ਰੇਖ ਹੇਠ ਰਸੋਈ-ਕਮ-ਸਟੋਰ ਅਤੇ ਮਿਡ-ਡੇ-ਮੀਲ ਲਈ ਵਰਤੀ ਜਾਣ ਵਾਲੀ ਸਮੱਗਰੀ ਲਈ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਕੁੱਕ-ਕਮ-ਹੈਲਪਰਾਂ ਦੁਆਰਾ ਕਿਚਨ ਕਮ ਸਟੋਰ ਅਤੇ ਮਿਡ ਡੇ ਮੀਲ ਲਈ ਇਸਤੇਮਾਲ ਸਮੱਗਰੀ ਬਾਰੇ ਹਿਦਾਇਤਾਂ ਮੰਨੀਆਂ ਜਾਣ ਤਾਂ ਜੋ ਸਕੂਲ ਖੁੱਲ੍ਹਣ ਤੋਂ ਬਾਅਦ ਬੱਚਿਆਂ ਨੂੰ ਮਿਡ-ਡੇ-ਮੀਲ ਪ੍ਰਦਾਨ ਕਰਨ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।

ਸਾਫ-ਸਫਾਈ ਸਬੰਧੀ ਜਾਰੀ ਹਿਦਾਇਤਾਂ :

1) ਰਸੋਈ ਕਮ ਹੈਲਪਰ ਦੁਆਰਾ ਰਸੋਈ ਕਮ ਸਟੋਰ ਅਤੇ ਭਾਂਡਿਆਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇ। 

2) ਰਾਸ਼ਨ ਅਤੇ ਅਨਾਜ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ।

3) ਆਟਾ ਪੀਸਵਾਉਣ ਤੋਂ ਪਹਿਲਾਂ ਕਣਕ ਨੂੰ ਧੁੱਪ ਲਗਵਾਈ ਜਾਵੇ।

4) ਰਸੋਈ ਵਿਚ ਵਰਤਿਆ ਜਾਣ ਵਾਲਾ ਪਾਣੀ ਜੇਕਰ ਟੈਂਕੀ ਰਾਹੀਂ ਆਉਂਦਾ ਹੈ ਤਾਂ ਟੈਂਕੀ ਨੂੰ ਸਾਫ਼ ਕਰਵਾਇਆ ਜਾਵੇ।

5) ਅੱਗ ਬੁਝਾਉਣ ਵਾਲੇ ਯੰਤਰ ਰੀਫਿਲ ਹੋਣੇ ਚਾਹੀਦੇ ਹਨ। ਇਸ ਦੀ ਮਿਆਦ ਦੀ ਵੀ ਜਾਂਚ ਕੀਤੀ ਜਾਵੇ।

6) ਰਸੋਈ ਵਿਚ ਕਿਸੇ ਵੀ ਤਰ੍ਹਾਂ ਦਾ ਮੱਕੜੀ ਦਾ ਜਾਲਾ ਆਦਿ ਨਹੀਂ ਹੋਣਾ ਚਾਹੀਦਾ।

Leave a Reply

Your email address will not be published. Required fields are marked *