Breaking News
Dashmesh GS Electricals Verka Smart Media Insurance Point Tav Prasad

‘ਸੈਣੀ ਸਮਾਜ’ ਨੇ ਮਨੀਸ਼ ਤਿਵਾੜੀ ਦੀ ਚੋਣ ਮੁਹਿੰਮ ਨੂੰ ਦਿੱਤਾ ਹੁਲਾਰਾ, ਪੂਰਨ ਸਮਰਥਨ ਦੇਣ ਦਾ ਐਲਾਨ

ਸ਼ਹਿਰ ਵਾਸੀਆਂ ਦੀਆਂ ਸਮੂਹ ਲਟਕਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਾਂਗਾ: ਤਿਵਾੜੀ

ਸਮੂਹ ਕਿਸਾਨ ਜਥੇਬੰਦੀਆਂ ਸੈਕਟਰ 17 ਵਿਖੇ ਭਾਜਪਾ ਵਿਰੁੱਧ ਕਰਨਗੀਆਂ ਰੋਸ ਪ੍ਰਦਰਸ਼ਨ

ਚੰਡੀਗੜ੍ਹ, 23 ਮਈ, ਮਨਜੀਤ ਸਿੰਘ ਚਾਨਾ :

ਚੰਡੀਗੜ੍ਹ ਲੋਕ ਸਭਾ ਸੀਟ ਤੋਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਗਠਜੋੜ ਦੇ ਸਾਂਝੇ ਉਮੀਦਵਾਰ ਮਨੀਸ਼ ਤਿਵਾੜੀ ਦੀ ਚੋਣ ਮੁਹਿੰਮ ਜ਼ੋਰਾਂ ‘ਤੇ ਚੱਲ ਰਹੀ ਹੈ। ਉਹਨਾਂ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਸੈਣੀ ਸਮਾਜ ਵਲੋਂ ਉਹਨਾਂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ।

ਅੱਜ ਇਥੇ ਸੈਕਟਰ 44 ਸਥਿਤ ਸ਼ਹੀਦ ਊਧਮ ਸਿੰਘ ਭਵਨ ਵਿਖੇ ਕਰਵਾਏ ਵਿਸ਼ਾਲ ਇਕੱਠ ਦੌਰਾਨ ਹਲਕਾ ਚੰਡੀਗੜ੍ਹ ਤੋਂ ਉਮੀਦਵਾਰ ਮਨੀਸ਼ ਤਿਵਾੜੀ ਨੇ ਸਮੂਹ ਸੈਣੀ ਸਮਾਜ ਦੇ ਸੀਨੀਅਰ ਆਗੂਆਂ ਅਤੇ ਵੱਡੀ ਗਿਣਤੀ ਵਿੱਚ ਪੁੱਜੇ ਵਰਕਰਾਂ ਦਾ ਬਿਨਾਂ ਸ਼ਰਤ ਸਮਰਥਨ ਦੇਣ ਲਈ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਮੈਂ ਇਸ ਲਈ ਹਮੇਸ਼ਾਂ ਰਿਣੀ ਰਹਾਂਗਾ। ਉਹਨਾਂ ਕਿਹਾ ਕਿ ਜਿਹੜੇ ਕਹਿੰਦੇ ਨੇ ਕਿ ਮੈਂ ਆਨੰਦਪੁਰ ਸਾਹਿਬ ਲਈ ਕੁਝ ਨਹੀਂ ਕੀਤਾ। ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਹਲਕਾ ਬਦਲਣ ਨਾਲ ਆਪਸੀ ਰਿਸ਼ਤਾ ਖਤਮ ਨਹੀਂ ਹੋ ਜਾਂਦਾ। ਉਹਨਾਂ ਚੰਡੀਗੜ੍ਹ ਦੇ ਇੰਡੀਆ ਗੱਠਜੋੜ ਦੇ ਸੀਨੀਅਰ ਆਗੂਆਂ ਨੂੰ ਕਿਹਾ ਕਿ ਮੈਂ ਸਮੂਹ ਲੀਡਰਸ਼ਿਪ ਦਾ ਬਹੁਤ ਧੰਨਵਾਦੀ ਹਾਂ, ਜਿਹਨਾਂ ਨੇ ਮੈਨੂੰ ਹਲਕੇ ਵਿੱਚ ਇੰਨਾ ਮਾਣ ਸਨਮਾਨ ਦਿੱਤਾ ਹੈ ਤੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਮੈਂ ਜਿੱਤ ਉਪਰੰਤ ਉਹਨਾਂ ਦੀਆਂ ਉਮੀਦਾਂ ‘ਤੇ ਖਰਾ ਉਤਰਾਂਗਾ। ਉਹਨਾਂ ਚੰਡੀਗੜ੍ਹ ਵਾਸੀਆਂ ਦੀਆਂ ਸਮੂਹ ਲਟਕਦੀਆਂ ਮੰਗਾਂ ਨੂੰ ਪਹਿਲ ਦੇ ਆਧਾਰ ‘ਤੇ ਹੱਲ ਕਰਨ ਦਾ ਭਰੋਸਾ ਵੀ ਦਿੱਤਾ।

ਇਸ ਦੌਰਾਨ ਸੈਣੀ ਸਮਾਜ ਦੇ ਆਗੂ ਹਰਭਜਨ ਸਿੰਘ ਨੇ ਉਮੀਦਵਾਰ ਮਨੀਸ਼ ਤਿਵਾੜੀ ਨੂੰ ਕਿਹਾ ਕਿ ਸੈਣੀ ਸਮਾਜ ਨੇ ਹਮੇਸ਼ਾਂ ਹੀ ਪਾਰਟੀ ਉਮੀਦਵਾਰਾਂ ਦਾ ਸਮਰਥਨ ਕੀਤਾ ਹੈ ਅਤੇ ਤੁਹਾਡੀ ਜਿੱਤ ਲਈ ਅਸੀਂ ਜੀਅ-ਜਾਨ ਲਾ ਦੇਵਾਂਗੇ। ਉਹਨਾਂ ਮਨੀਸ਼ ਤਿਵਾੜੀ ਨੂੰ ਕਿਹਾ ਕਿ ਜਿੱਤ ਉਪਰੰਤ ਉਹ ਸੈਣੀ ਸਮਾਜ ਦੀਆਂ ਮੁੱਖ ਮੰਗਾਂ ਵੱਲ ਜ਼ਰੂਰ ਧਿਆਨ ਦੇਣ।

ਇਸ ਦੌਰਾਨ ਆਪ ਕੌਂਸਲਰ ਹਰਦੀਪ ਸਿੰਘ ਬੁਟਰੇਲਾ ਨੇ ਕਿਹਾ ਕਿ ਸੈਣੀ ਸਮਾਜ ਅਤੇ ਸਮੂਹ ਸ਼ਹਿਰ ਨਿਵਾਸੀ ਪਿਛਲੇ 10 ਸਾਲਾਂ ਤੋਂ ਭਾਜਪਾ ਦੀਆਂ ਲੋਕ ਮਾਰੂ ਨੀਤੀਆਂ ਤੋਂ ਤੰਗ ਹਨ। ਉਹਨਾਂ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਬੇਲੋੜੇ ਟੈਕਸਾਂ, ਵਾਧੂ ਬਿਲਾਂ, ਲਾਲ ਡੋਰੇ ਦੀਆਂ ਜ਼ਮੀਨਾਂ ਦਾ ਸੰਤਾਪ ਲਗਾਤਾਰ ਭੁਗਤਣਾ ਪਿਆ ਹੈ। ਉਹਨਾਂ ਹਾਜ਼ਰੀਨ ਨੂੰ ਅਪੀਲ ਕੀਤੀ ਕਿ ਸਮੂਹ ਕਿਸਾਨ ਜਥੇਬੰਦੀਆਂ ਵਲੋਂ 24 ਮਈ ਨੂੰ ਸੈਕਟਰ 17 ਵਿਖੇ ਭਾਜਪਾ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਲਈ ਰਾਜਨੀਤੀ ਤੋਂ ਉਪਰ ਉੱਠ ਕੇ ਇਸਦਾ ਸਮਰਥਨ ਕਰਨ ਲਈ ਜ਼ਰੂਰ ਪੁੱਜੋ।

ਇਸ ਮੌਕੇ ਹੋਰਨਾਂ ਤੋ ਇਲਾਵਾ ਰਾਜਿੰਦਰ ਸਿੰਘ ਬਡਹੇੜੀ, ਸੈਣੀ ਸਮਾਜ ਦੇ ਆਗੂ ਹਰਭਜਨ ਸਿੰਘ, ਦਲਵਿੰਦਰ ਸਿੰਘ ਸੈਣੀ, ਕੌਂਸਲਰ ਹਰਦੀਪ ਸਿੰਘ ਬੁਟਰੇਲਾ, ਪ੍ਰਸਿੱਧ ਗਾਇਕ ਗੁਰਪਾਲ ਸੂਰਾਪੁਰੀ, ਆਰ ਐਸ ਗੱਡੂ, ਦੀਦਾਰ ਸਿੰਘ, ਰਣਜੀਤ ਸਿੰਘ ਮਲੋਆ, ਜਸਬੀਰ ਸਿੰਘ ਬਿੱਲਾ, ਰੂਪ ਸਿੰਘ ਡੱਡੂਮਾਜਰਾ, ਇੰਦਰਜੀਤ ਹੈਪੀ, ਹਰਬੰਸ ਸਿੰਘ ਸੈਣੀ, ਹਰਿੰਦਰ ਹੰਸ, ਅਮਰਜੀਤ ਸਿੰਘ, ਸਿਮਰਨਜੀਤ ਸਿੰਘ ਸੈਣੀ ਸਮੇਤ ਸੈਂਕੜੇ ਵਰਕਰ ਹਾਜ਼ਰ ਸਨ।

Leave a Reply

Your email address will not be published. Required fields are marked *