Breaking News
Dashmesh GS Electricals Verka Smart Media Insurance Point Tav Prasad

ਦਲਵਿੰਦਰ ਸਿੰਘ ਸੈਣੀ ਸਰਬਸੰਮਤੀ ਨਾਲ ਫੋਸਵਾ ਦੇ ਪ੍ਰਧਾਨ ਨਿਯੁਕਤ

ਸੀ. ਮੀਤ ਪ੍ਰਧਾਨ ਰਾਕੇਸ਼ ਬਰੋਟੀਆ ਅਤੇ ਰਚਨਾ ਖੰਨਾ ਨੂੰ ਚੁਣਿਆ ਗਿਆ

ਚੰਡੀਗੜ੍ਹ, 21 ਮਾਰਚ, ਪੰਜਾਬੀ ਦੁਨੀਆ ਬਿਊਰੋ :

15 ਰੈਜੀਡੈਂਟਸ ਵੈਲਫੇਅਰ ਐਸੋਸੀਏਸ਼ਨਾਂ ਦੀ ਇਕ ਸਾਂਝੀ ਤੇ ਸਿਰਮੌਰ ਸੰਸਥਾ ਫੈਡਰੇਸ਼ਨ ਆਫ਼ ਸੋਸ਼ਲ ਵੈਲਫੇਅਰ ਐਸੋਸੀਏਸ਼ਨਜ਼ (ਫੋਸਵਾ), ਸੈਕਟਰ 38 ਵੈਸਟ, 39 ਅਤੇ 40, ਚੰਡੀਗੜ੍ਹ ਅਧੀਨ ਵਾਰਡ ਨੰ: 27 ਦੀ ਅੱਜ ਇਕ ਅਹਿਮ ਮੀਟਿੰਗ ਕਮਿਊਨਿਟੀ ਸੈਂਟਰ, ਸੈਕਟਰ 40-ਏ, ਚੰਡੀਗੜ੍ਹ ਵਿਖੇ ਹੋਈ। ਮੀਟਿੰਗ ਵਿਚ ਰੈਜੀਡੈਂਟਸ ਦੀਆਂ ਸਮੱਸਿਆਵਾਂ ਅਤੇ ਐਸੋਸੀਏਸ਼ਨ ਦੀਆਂ ਗਤੀਵਿਧੀਆਂ ਉਤੇ ਵਿਚਾਰ ਵਟਾਂਦਰਾ ਕੀਤਾ ਗਿਆ।

ਇਸ ਮੌਕੇ ਸੰਸਥਾ ਦੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਚੀਫ ਪੈਟਰਨ ਸ੍ਰੀ ਐਸ.ਕੇ. ਖੋਸਲਾ, ਪੈਟਰਨ ਸ੍ਰੀ ਆਰ.ਐਸ. ਗੱਡੂ, ਤਰਸੇਮ ਸ਼ਰਮਾ ਅਤੇ ਦਵਿੰਦਰ ਬੈਨੀਪਾਲ ਦੀ ਦੇਖ-ਰੇਖ ਵਿਚ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਫੋਸਵਾ ਦੀ ਸਰਬਸੰਮਤੀ ਨਾਲ ਹੋਈ ਵਿੱਚ ਦਲਵਿੰਦਰ ਸਿੰਘ ਸੈਣੀ ਨੂੰ ਪ੍ਰਧਾਨ, ਸੀ. ਮੀਤ ਪ੍ਰਧਾਨ ਰਾਕੇਸ਼ ਬਰੋਟੀਆ ਅਤੇ ਰਚਨਾ ਖੰਨਾ, ਮੀਤ ਪ੍ਰਧਾਨ ਬੀ.ਐਸ. ਰੰਧਾਵਾ, ਹਰਬੰਸ ਸਿੰਘ, ਗੁਰਮੀਤ ਸਿੰਘ ਰਾਓ ਅਤੇ ਦਵਿੰਦਰ ਬੈਨੀਪਾਲ, ਜਨਰਲ ਸਕੱਤਰ ਪਰਦੀਪ ਮਹਾਜਨ, ਸੈਕਟਰੀ ਤਰਸੇਮ ਸ਼ਰਮਾ, ਹਰਪ੍ਰੀਤ ਸਿੰਘ ਅਤੇ ਅਨੂ, ਜੁਆਇੰਟ ਸਕੱਤਰ ਸ੍ਰੀਮਤੀ ਸਰਲਾ ਅਤੇ ਹੈਪੀ, ਸਲਾਹਕਾਰ ਹਰੀਸ਼ ਥਾਪਰ ਜਦਕਿ ਕੈਸ਼ੀਅਰ ਨਰਿੰਦਰ ਕੁਮਾਰ ਨੂੰ ਚੁਣਿਆ ਗਿਆ।

ਦੱਸਣਯੋਗ ਹੈ ਕਿ ਨਵੇਂ ਚੁਣੇ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਲੰਮੇ ਸਮੇਂ ਤੋਂ ਸਮਾਜ ਸੇਵੀ ਕਾਰਜਾਂ ਵਿਚ ਹਮੇਸ਼ਾਂ ਸਰਗਰਮ ਰਹਿੰਦੇ ਆ ਰਹੇ ਹਨ ਅਤੇ ਉਹ ਫੋਸਵੈਕ ਦੇ ਵਾਈਸ ਚੇਅਰਮੈਨ ਅਤੇ ਫੌਸਵੈਕ ਦੇ ਕਨਵੀਨਰ ਵੀ ਹਨ।

ਇਸ ਮੌਕੇ ਸਾਬਕਾ ਮੇਅਰ ਦਿਵੇਸ਼ ਮੋਦਗਿੱਲ ਅਤੇ ਇਲਾਕਾ ਐਮ.ਸੀ. ਮੈਡਮ ਗੁਰਬਖ਼ਸ਼ ਰਾਵਤ ਨੇ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਤੇ ਸੀ. ਮੀਤ ਪ੍ਰਧਾਨ ਆਰ.ਕੇ. ਬਰੋਟੀਆ ਅਤੇ ਰਚਨਾ ਖੰਨਾ ਸਮੇਤ ਸਮੂਹ ਟੀਮ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਸੋਸੀਏਸ਼ਨ ਦੇ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਨਾਲ ਇਲਾਕੇ ਵਿਚ ਵਿਕਾਸ ਕਾਰਜਾਂ ਦੀ ਆਸ ਬੱਝੇਗੀ ਅਤੇ ਉਹਨਾਂ ਅਹੁਦੇਦਾਰਾਂ ਨੂੰ ਹਮੇਸ਼ਾਂ ਸਾਥ ਦੇਣ ਦੀ ਵਚਨਬੱਧਤਾ ਦੁਹਰਾਈ।

ਇਸ ਦੌਰਾਨ ਪ੍ਰਧਾਨ ਦਲਵਿੰਦਰ ਸਿੰਘ ਸੈਣੀ ਨੇ ਚੀਫ ਪੈਟਰਨ ਸ੍ਰੀ ਐਸ.ਕੇ. ਖੋਸਲਾ, ਪੈਟਰਨ ਸ੍ਰੀ ਆਰ.ਐਸ. ਗੱਡੂ, ਚੇਅਰਮੈਨ ਐਮ.ਆਰ. ਭਾਟੀਆ ਅਤੇ ਮੀਤ ਚੇਅਰਮੈਨ ਅਮਰਦੀਪ ਸਿੰਘ ਦਾ ਇਸ ਚੋਣ ਨੂੰ ਸਰਬਸੰਮਤ ਢੰਗ ਨਾਲ ਕਰਵਾਉਣ ਲਈ ਧੰਨਵਾਦ ਕੀਤਾ। ਉਹਨਾਂ ਵਾਅਦਾ ਕੀਤਾ ਕਿ ਉਹ ਸਮੂਹ ਟੀਮ ਅਤੇ ਇਲਾਕਾ ਨਿਵਾਸੀਆਂ ਦੀ ਸਹਾਇਤਾ ਨਾਲ ਇਲਾਕੇ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਉਹ ਹਮੇਸ਼ਾਂ ਤੱਤਪਰ ਰਹਿਣਗੇ।

Leave a Reply

Your email address will not be published. Required fields are marked *