Breaking News
Dashmesh GS Electricals Verka Smart Media Insurance Point Tav Prasad

ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿੱਲ ਨੇ ਆਪਣੇ ਅਹੁਦੇ ਤੋਂ ਦਿੱਤਾ ਅਸਤੀਫਾ

ਕਿਹਾ, ਅਦਾਰਾ ਮਿਲਕਫੈਡ ਵੇਰਕਾ ਨੂੰ ਤਰੱਕੀ ਦੀਆਂ ਰਾਹਾਂ ਤੇ ਪਹੁੰਚਾਉਣ ‘ਚ ਸਕੂਨ ਮਿਲਿਆ

ਚੰਡੀਗੜ੍ਹ/ਮੋਹਾਲੀ, 4 ਮਾਰਚ, ਮਨਜੀਤ ਸਿੰਘ ਚਾਨਾ:

ਮਿਲਕਫੈਡ ਪੰਜਾਬ ਦੇ ਚੇਅਰਮੈਨ ਨਰਿੰਦਰ ਸਿੰਘ ਸ਼ੇਰਗਿਲ ਨੇ ਆਪਣੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨਾਂ ਦਾ ਪੰਜਾਬ ਸਰਕਾਰ ਵੱਲੋਂ ਅਸਤੀਫਾ ਪ੍ਰਵਾਨ ਵੀ ਕਰ ਲਿਆ ਗਿਆ ਹੈ। ਇਸ ਬਾਰੇ ਉਹਨਾਂ ਅਧਿਕਾਰਿਤ ਤੌਰ ਤੇ ਫੇਸਬੁੱਕ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਪੰਜਾਬ ਦੇਸ਼ ਤੇ ਦੁਨੀਆਂ ‘ਚ ਵੱਸਦੇ ਪੰਜਾਬੀਓ ਅਤੇ ਮੇਰੀ ਪਾਰਟੀ ਦੇ ਸਮੂਹ ਸਾਥੀਓ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਮੈਂ ਵਿਧਾਨ ਸਭਾ ਹਲਕਾ ਖਰੜ ਮੋਹਾਲੀ ਤੋਂ ਨਰਿੰਦਰ ਸਿੰਘ ਸ਼ੇਰਗਿੱਲ ਤੁਹਾਡੇ ਰੁਬਰੂ ਹਾਂ ਜੋ ਕਿ 2 ਮਾਰਚ 2026 ਤੱਕ ਮਿਲਕਫੈਡ ਪੰਜਾਬ ਦੇ ਚੇਅਰਮੈਨ ਵਜੋਂ ਪੰਜਾਬ ਸਰਕਾਰ ਸੇਵਾਵਾਂ ਦੇ ਰਿਹਾ ਸੀ। ਮੈਂ 28 ਫਰਵਰੀ ਨੂੰ ਆਪਣੇ ਚੇਅਰਮੈਨ ਦੇ ਅਹੁਦੇ ਤੋਂ ਪਾਰਟੀ ਦੇ ਹੁਕਮਾਂ ਮੁਤਾਬਕ ਅਸਤੀਫਾ ਦੇ ਦਿੱਤਾ ਸੀ, ਜੋ 2 ਮਾਰਚ ਮਨਜੂਰ ਹੋਇਆ ਕਿਉਂਕਿ ਮੇਰੇ ਲਈ ਮੇਰਾ ਹਲਕਾ ਖਰੜ ਹਮੇਸ਼ਾ ਪ੍ਰਾਥਮਿਕ ਰਿਹਾ ਹੈ। ਮੈਨੂੰ ਇਸ ਗੱਲ ਦਾ ਵੱਡਾ ਸਕੂਨ ਅਤੇ ਤਸੱਲੀ ਰਹੀ ਹੈ ਕਿ ਮੇਰੇ ਅਸਤੀਫੇ ਦੀ ਖਬਰ ਉਪਰੰਤ ਮੈਂ ਹਜ਼ਾਰਾਂ ਦੀ ਗਿਣਤੀ ਵਿੱਚ ਫੋਨ ਅਤੇ ਮੈਸੇਜ ਆ ਰਹੇ ਹਨ। ਹਰ ਇੱਕ ਦਾ ਜਵਾਬ ਦੇਣ ਦੀ ਕੋਸ਼ਿਸ਼ ਦੇ ਬਾਵਜੂਦ, ਮੀਡੀਆ ਦਾ ਸਹਾਰਾ ਲੈਣਾ ਪੈ ਰਿਹਾ ਹੈ। ਇੰਨੀ ਜਿਆਦਾ ਅਪਨਤ ਜਿਤਾਉਣ ਲਈ ਆਪ ਸਭ ਦਾ ਦਿਲੋਂ ਧੰਨਵਾਦ ਕਰਦਾ ਹਾਂ।

ਸਾਥੀਓ, 27 ਸਤੰਬਰ 2022 ਨੂੰ ਜਦੋਂ ਮੈਂ ਮਿਲਕਫੈਡ ਪੰਜਾਬ ਦੇ ਚੇਅਰਮੈਨ ਵਜੋਂ ਜਿੰਮੇਵਾਰੀ ਸੰਭਾਲੀ ਸੀ, ਉਦੋਂ ਮਿਲਕਫੈਡ ਦੀ ਸਲਾਨਾ ਟਰਨ ਓਵਰ ਕਰੀਬ 4200 ਕਰੋੜ ਸੀ। ਤਸੱਲੀ ਇਸ ਗੱਲ ਦੀ ਹੈ ਕਿ ਅੱਜ ਇਸ ਦੀ ਟਰਨ ਓਵਰ 6800 ਕਰੋੜ ਪਲਸ ਹੈ। ਦਹਾਕਿਆਂ ਤੋਂ ਜੰਮੀ ਭਰਿਸ਼ਟਾਚਾਰ ਵਿਰੁੱਧ ਅੰਦਰੋਂ ਅਤੇ ਬਾਹਰੋਂ ਡੱਟ ਕੇ ਲੜਾਈ ਲੜੀ, ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਭਰਿਸ਼ਟਾਚਾਰ ਵਿਰੁੱਧ ਲੜਾਈ ਅਤੇ ਅਦਾਰੇ ਦੀ ਤਰੱਕੀ ਲਈ ਡੱਟ ਕੇ ਸਾਥ ਦਿੱਤਾ ਅਤੇ ਪਹਿਲੀ ਵਾਰ ਮਿਲਕਫੈਡ ਨੂੰ ਸਲਾਨਾ ਸੌ-ਸੌ ਕਰੋੜ ਰੁਪਏ ਮੱਦਦ ਸ਼ੁਰੂ ਕੀਤੀ ਤਾਂ ਕਿ ਮਿਲਕਫੈਡ ਅਤੇ ਦੁੱਧ ਉਤਪਾਦਕ ਖੁਸ਼ਹਾਲ ਹੋਣ। ਮੈਂ ਆਪਣੇ ਕਾਰਜਕਾਲ ਦੌਰਾਨ ਅਦਾਰਾ ਮਿਲਕਫੈਡ ਵੇਰਕਾ ਨੂੰ ਤਰੱਕੀ ਦੀਆਂ ਰਾਹਾਂ ਤੇ ਪਹੁੰਚਾਉਣ ਲਈ ਕਿਸਾਨ, ਮਜਦੂਰ ਅਤੇ ਹਰ ਵਰਗ ਨੂੰ ਨਾਲ ਲੈ ਕੇ, ਪਾਰਟੀਬਾਜੀ ਤੋਂ ਉੱਪਰ ਉੱਠ ਕੇ, ਚੰਗੇ ਲੋਕਾਂ ਨੂੰ ਨਾਲ ਲੈ ਕੇ ਅਦਾਰੇ ਦੀ ਚੜ੍ਹਦੀ ਕਲਾ ਲਈ ਤਤਪਰ ਰਿਹਾ ਹਾਂ, ਜਿਸ ਦਾ ਮੈਨੂੰ ਅੰਦਰੂਨੀ ਸਕੂਨ ਹੈ। ਸਭ ਨੂੰ ਨਾਲ ਲੈ ਕੇ ਕਾਰਜ ਕੀਤੇ ਹਨ ਅਤੇ ਇਸ ਗੱਲ ਦਾ ਸਕੂਨ ਹੈ ਕਿ ਕੋਈ ਵੀ ਮੈਨੂੰ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਕਿਤੇ ਕੋਈ ਬੇਈਮਾਨੀ ਕੀਤੀ ਹੈ ਜਾਂ ਕੋਈ ਕੁਤਾਹੀ ਕੀਤੀ ਹੈ, ਸਾਰਾ ਕਾਰਜ ਮੇਰਾ ਬਿਲਕੁਲ ਚਿੱਟੀ ਚਾਦਰ ਵਰਗਾ ਹੈ।

ਪਿਛਲੀਆਂ ਸਰਕਾਰਾਂ ਵੱਲੋਂ ਸੀਟੀਸੀ ਰਾਹੀਂ ਅਦਾਰੇ ਦਾ ਨਿੱਜੀਕਰਨ ਕਰਨ ਦੀ ਜੋ ਚੋਰ-ਮੋਰੀ ਖੋਲੀ ਗਈ ਸੀ, ਉਹ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੇ ਸਹਿਯੋਗ ਨਾਲ ਬੰਦ ਕਰਾਇਆ। ਜਿਸ ਨਾਲ ਹਜ਼ਾਰਾਂ ਮੁਲਾਜ਼ਮਾਂ ਦਾ ਆਰਥਿਕ ਤੇ ਮਾਨਸਿਕ ਸ਼ੋਸ਼ਣ ਬੰਦ ਹੋਇਆ ਅਤੇ ਕਰੀਬ ਪੰਜ ਹਜਾਰ ਨਵੇ ਮੁਲਾਜ਼ਮਾਂ ਦੀ ਭਰਤੀ ਲਈ ਰਾਹ ਖੋਲਿਆ। ਇਸ ਤਰ੍ਹਾਂ ਦੀਆਂ ਦਰਜਨਾਂ ਉਪਲੱਬਧੀਆਂ ਨਾਲ ਅਦਾਰੇ ਨੂੰ ਅਲਵਿਦਾ ਕਹਿਣ ਸਮੇਂ ਮਾਣ ਮਹਿਸੂਸ ਹੋ ਰਿਹਾ ਹੈ। ਬਾਕੀ ਗੱਲਾਂ ਫਿਰ ਸਾਂਝੀਆਂ ਕਰਾਂਗੇ । ਧੰਨਵਾਦ!

Leave a Reply

Your email address will not be published. Required fields are marked *