Breaking News
Dashmesh GS Electricals Verka Smart Media Insurance Point Tav Prasad

ਟੀ-20 ਵਿਸ਼ਵ ਕੱਪ: ਸੰਜੂ ਸੈਮਸਨ ਦੀ ਇਤਿਹਾਸਕ ਪਾਰੀ ਸਦਕਾ ਭਾਰਤ ਨੇ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾਇਆ

ਸੈਮੀਫਾਈਨਲ ਵਿੱਚ ਭਾਰਤ ਦਾ ਇੰਗਲੈਂਡ ਨਾਲ ਹੋਵੇਗਾ ਮੁਕਾਬਲਾ

ਭਾਰਤੀ ਟੀਮ ਨੇ ਰਿਕਾਰਡ ਟੀਚੇ ਦਾ ਪਿੱਛਾ ਕਰਦਿਆਂ ਇਤਿਹਾਸ ਰਚਿਆ

ਕੋਲਕਾਤਾ/ਚੰਡੀਗੜ੍ਹ, 1 ਮਾਰਚ, ਮਨਜੀਤ ਸਿੰਘ ਚਾਨਾ:

ਸਲਾਮੀ ਬੱਲੇਬਾਜ ਸੰਜੂ ਸੈਮਸਨ ਦੀ 50 ਗੇਂਦਾਂ ਵਿੱਚ ਨਾਬਾਦ 97 ਦੌੜਾਂ ਦੀ ਇਤਿਹਾਸਕ ਅਤੇ ਸ਼ਾਨਦਾਰ ਪਾਰੀ ਨੇ ਭਾਰਤ ਨੂੰ ਵੈਸਟਇੰਡੀਜ਼ ਨੂੰ 5 ਵਿਕਟਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਕੋਲਕਾਤਾ ਦੇ ਈਡਨ ਗਾਰਡਨ ਵਿਖੇ ਵੈਸਟਇੰਡੀਜ਼ ਖਿਲਾਫ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲੇ ਵਿੱਚ ਟੀ-20 ਵਿਸ਼ਵ ਕੱਪ ਦੇ ਆਪਣੇ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਦਿਆਂ ਟੀਮ ਇੰਡੀਆ ਨੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2026 ਵਿੱਚ 19.2 ਓਵਰਾਂ ਵਿੱਚ 199 ਦੌੜਾਂ ਬਣਾ ਕੇ ਇਤਿਹਾਸ ਰਚ ਦਿੱਤਾ ਹੈ।

ਭਾਰਤ ਹੁਣ 5 ਮਾਰਚ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਦੂਜੇ ਸੈਮੀਫਾਈਨਲ ਵਿੱਚ ਇੰਗਲੈਂਡ ਦਾ ਸਾਹਮਣਾ ਕਰੇਗਾ।

ਵੈਸਟ ਇੰਡੀਜ਼ ਟੀਮ ਵੱਲੋਂ ਜਿੱਤ ਲਈ ਮਿੱਥੇ 196 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ, ਸੈਮਸਨ ਨੇ ਦਬਾਅ ਹੇਠ ਆਪਣੇ ਕੈਰੀਅਰ ਦੀ ਸਭ ਤੋਂ ਵਧੀਆ ਪਾਰੀ 50 ਗੇਂਦਾਂ ਵਿੱਚ 97 ਨਾਬਾਦ ਦੌੜਾਂ ਬਣਾ ਕੇ ਭਾਰਤ ਨੂੰ ਵਿੰਡੀਜ਼ ਉੱਤੇ ਇੱਕ ਮਹੱਤਵਪੂਰਨ ਜਿੱਤ ਦਿਵਾਈ। ਸੰਜੂ ਨੇ ਕਪਤਾਨ ਸੂਰਿਆ ਕੁਮਾਰ, ਤਿਲਕ ਵਰਮਾ, ਪਾਂਡਿਯਾ ਅਤੇ ਅਖੀਰ ਸ਼ੁਭਮ ਦੂਬੇ ਨਾਲ ਸਾਂਝੇਦਾਰੀ ਕਰਦਿਆਂ ਰਿਕਾਰਡ ਜਿੱਤ ਦਿਵਾਈ।

ਇਸ ਤੋਂ ਪਹਿਲਾਂ, ਵੈਸਟਇੰਡੀਜ਼ ਨੇ ਭਾਰਤ ਵਿਰੁੱਧ ਵਧੀਆ ਸ਼ੁਰੂਆਤ ਕਰਦਿਆਂ ਰੋਸਟਨ ਚੇਜ (40) ਅਤੇ ਸ਼ਾਈ ਹੋਪਦੀਆਂ 32 ਦੌੜਾਂ ਦੇ ਬਦੌਲਤ ਪਹਿਲੇ ਵਿਕਟ ਲਈ 68 ਦੌੜਾਂ ਜੋੜੀਆਂ ਅਤੇ ਆਖਰ ਵਿੱਚ ਪੰਜਵੀਂ ਵਿਕਟ ਲਈ ਸਿਰਫ਼ 35 ਗੇਂਦਾਂ ‘ਤੇ ਨਾਬਾਦ 76 ਦੌੜਾਂ ਦੀ ਸਾਂਝੇਦਾਰੀ ਕਰਕੇ, ਜੇਸਨ ਹੋਲਡਰ (37) ਅਤੇ ਪਾਵੇਲ (34) ਦੀ ਜਬਰਦਸਤ ਬੱਲੇਬਾਜ਼ੀ ਸਦਕਾ 20 ਓਵਰਾਂ ਵਿੱਚ 195/4 ਦਾ ਸਕੋਰ ਬਣਾਇਆ।

ਭਾਰਤ ਵਲੋਂ ਜਸਪ੍ਰੀਤ ਬੁਮਰਾਹ 2/36 ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਜਦਕਿ ਪਾਂਡਿਯਾ ਅਤੇ ਚੱਕਰਵਰਤੀ ਨੇ 1-1 ਵਿਕਟ ਹਾਸਲ ਕੀਤੀ।

Leave a Reply

Your email address will not be published. Required fields are marked *