
ਚੰਡੀਗੜ੍ਹ/ਮੋਹਾਲੀ, 22 ਜਨਵਰੀ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਦੇ ਸਕੂਲਾਂ ਦਾ ਸਮਾਂ ਇਕ ਵਾਰ ਫਿਰ ਬਦਲ ਦਿਤਾ ਗਿਆ ਹੈ। ਅੱਜ ਵੀਰਵਾਰ ਤੋਂ ਸਾਰੇ ਸਕੂਲ ਪੁਰਾਣੇ ਸਮੇਂ ਮੁਤਾਬਕ ਹੀ ਖੁੱਲ੍ਹਿਆ ਕਰਨਗੇ। ਭਾਵ 22 ਜਨਵਰੀ ਤੋਂ ਸਾਰੇ ਸਕੂਲ ਸਵੇਰੇ 9 ਵਜੇ ਖੁੱਲ੍ਹਿਆ ਕਰਨਗੇ। ਪ੍ਰਾਇਮਰੀ ਸਕੂਲਾਂ ਵਿਚ ਛੁੱਟੀ 3 ਵਜੇ ਹੋਵੇਗੀ, ਜਦਕਿ ਮਿਡਲ, ਹਾਈ ਤੇ ਸੀਨੀਅਰ ਸੈਕੰਡਰੀ ਸਕੂਲਾਂ ਵਿਚ ਛੁੱਟੀ ਦਾ ਸਮਾਂ 3.20 ਵਜੇ ਹੈ।
ਦੱਸਣਯੋਗ ਹੈ ਕਿ ਪੰਜਾਬ ਵਿਚ ਕੜਾਕੇ ਦੀ ਠੰਢ ਅਤੇ ਧੁੰਦ ਦੇ ਮੱਦੇਨਜ਼ਰ 21 ਜਨਵਰੀ ਤੱਕ ਸਕੂਲ ਖੁੱਲ੍ਹਣ ਦਾ ਸਮਾਂ ਸਵੇਰੇ 10 ਵਜੇ ਕੀਤਾ ਗਿਆ ਸੀ। ਹੁਣ ਮੌਸਮ ਨੇ ਇਕ ਵਾਰ ਫਿਰ ਕਰਵਟ ਲੈ ਲਈ ਹੈ ਤੇ ਠੰਢ ਪਹਿਲਾਂ ਨਾਲੋਂ ਘਟਣੀ ਸ਼ੁਰੂ ਹੋ ਗਈ ਹੈ, ਜਿਸ ਨੂੰ ਧਿਆਨ ਵਿੱਚ ਰੱਖਦਿਆਂ ਸਕੂਲ ਸਿਖਿਆ ਵਿਭਾਗ ਵਲੋਂ ਸਕੂਲ ਖੁੱਲ੍ਹਣ ਦਾ ਸਮਾਂ ਫਿਰ ਤੋਂ ਪਹਿਲਾਂ ਵਾਂਗ ਸਵੇਰੇ 9 ਵਜੇ ਕਰ ਦਿੱਤਾ ਗਿਆ ਹੈ।