Breaking News
Dashmesh GS Electricals Verka Smart Media Insurance Point Tav Prasad

ਪੰਜਾਬ ‘ਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਮਹਿਜ਼ 48% ਵੋਟਿੰਗ

ਚੰਡੀਗੜ੍ਹ, 15 ਦਸੰਬਰ, ਪੰਜਾਬੀ ਦੁਨੀਆ ਬਿਊਰੋ :

ਪੰਜਾਬ ਵਿੱਚ ਐਤਵਾਰ ਨੂੰ 2838 ਪੰਚਾਇਤ ਸੰਮਤੀ ਅਤੇ 347 ਜ਼ਿਲ੍ਹਾ ਪ੍ਰੀਸ਼ਦ ਸੀਟਾਂ ਲਈ ਬੈਲਟ ਪੇਪਰਾਂ ਰਾਹੀਂ ਵੋਟਿੰਗ ਹੋਈ। ਇਸ ਦੌਰਾਨ 8098 ਪੰਚਾਇਤ ਸੰਮਤੀ ਅਤੇ 1249 ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਦੀ ਕਿਸਮਤ ਵੋਟ ਬਕਸੇ ਵਿੱਚ ਬੰਦ ਹੋ ਗਈ।

ਚੋਣ ਕਮਿਸ਼ਨ ਅਨੁਸਾਰ ਪੰਚਾਇਤ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿੱਚ 48 ਪ੍ਰਤੀਸ਼ਤ ਵੋਟਿੰਗ ਹੋਈ, ਜਦਕਿ ਕੁਝ ਜ਼ਿਲ੍ਹਿਆਂ ਵਿੱਚ ਦੇਰ ਸ਼ਾਮ ਤੱਕ ਵੋਟਿੰਗ ਜਾਰੀ ਰਹੀ ਜਿਸ ਕਾਰਨ ਵੋਟਿੰਗ ਪ੍ਰਤੀਸ਼ਤਤਾ ਵਧ ਸਕਦੀ ਹੈ। ਐਤਵਾਰ ਨੂੰ ਕਈ ਸ਼ਹਿਰਾਂ ਵਿੱਚ ਸੰਘਣੀ ਧੁੰਦ ਸੀ, ਇਸ ਦੇ ਬਾਵਜੂਦ ਲੋਕ ਸਵੇਰ ਤੋਂ ਹੀ ਵੋਟ ਪਾਉਣ ਲਈ ਪਹੁੰਚ ਗਏ।

ਦੱਸਣਯੋਗ ਹੈ ਕਿ ਇਹ ਵੋਟ ਪ੍ਰਤੀਸ਼ਤਤਾ, ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੌਰਾਨ ਹੁਣ ਤੱਕ ਦੀ ਸਭ ਤੋਂ ਘੱਟ ਹੈ। 2008 ਵਿੱਚ 68%, 2013 ਵਿੱਚ 63% ਜਦਕਿ 2018 ਵਿੱਚ 58.10% ਵੋਟਿੰਗ ਹੋਈ ਸੀ।

Leave a Reply

Your email address will not be published. Required fields are marked *