
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਸਮੇਤ ਸਮੁੱਚੇ ਅਧਿਆਪਕ ਵਰਗ ਨੇ ਅਫਸੋਸ ਪ੍ਰਗਟਾਇਆ
ਐਸ.ਏ.ਐਸ. ਨਗਰ, 14 ਦਸੰਬਰ, ਪੰਜਾਬੀ ਦੁਨੀਆ ਬਿਊਰੋ:
ਅੱਜ ਜਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਚੋਣਾਂ ਦੌਰਾਨ ਡਿਊਟੀ ਤੇ ਜਾਂਦਿਆਂ ਇਕ ਸੜਕ ਹਾਦਸੇ ਵਿੱਚ ਜਸਕਰਨ ਸਿੰਘ ਭੁੱਲਰ, ਅੰਗਰੇਜੀ ਮਾਸਟਰ ਸਹਾਸ ਖੋਟੇ ਅਤੇ ਕਮਲਜੀਤ ਕੌਰ ਬਾਘਾ ਪੁਰਾਣਾ ਦੀ ਮੌਤ ਹੋ ਗਈ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾਈ ਪ੍ਰਧਾਨ ਸੰਜੀਵ ਕੁਮਾਰ ਅਤੇ ਪ੍ਰੈੱਸ ਸਕੱਤਰ ਰਣਬੀਰ ਸਿੰਘ ਸੋਹਲ ਨੇ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਵਲੋਂ ਇਸ ਮੰਦਭਾਗੀ ਘਟਨਾ ‘ਤੇ ਅਫਸੋਸ ਪ੍ਰਗਟ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੁਖੀ ਪਰਿਵਾਰ ਨੂੰ ਪੰਜ ਕਰੋੜ ਵਿੱਤੀ ਸਹਾਇਤਾ ਅਤੇ ਯੋਗ ਪਰਿਵਾਰ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਚੋਣ ਡਿਊਟੀ ਲਗਾਉਣ ਸਮੇਂ ਆਪਣੇ ਬਲਾਕ ਵਿਚ ਹੀ ਡਿਊਟੀ ਲਗਾਈ ਜਾਵੇ ਕਿਉਂਕਿ ਸਰਕਾਰੀ ਮੁਲਾਜ਼ਮ ਹਮੇਸ਼ਾ ਆਪਣੀ ਡਿਊਟੀ ਇਮਾਨਦਾਰੀ ਅਤੇ ਨਿਰਪੱਖ ਹੋ ਕੇ ਨਿਭਾਉਂਦੇ ਹਨ।
ਇਸ ਅਫਸੋਸ ਸਭਾ ਵਿੱਚ ਸਕੱਤਰ ਜਨਰਲ ਰਵਿੰਦਰਪਾਲ ਸਿੰਘ, ਜਨਰਲ ਸਕੱਤਰ ਬਲਰਾਜ ਬਾਜਵਾ, ਜਗਤਾਰ ਸਿੰਘ ਸੈਦੋਕੇ, ਜਸਪਾਲ ਸਿੰਘ, ਅਮਰਜੀਤ ਸਿੰਘ ਵਾਲੀਆ, ਚਮਕੌਰ ਸਿੰਘ, ਰਣਜੀਤ ਸਿੰਘ ਅਤੇ ਅਵਤਾਰ ਸਿੰਘ ਧਨੋਆ ਹਾਜ਼ਰ ਸਨ।