
ਚੰਡੀਗੜ੍ਹ, 22 ਸਤੰਬਰ, ਪੰਜਾਬੀ ਦੁਨੀਆ ਬਿਊਰੋ:
ਚੰਡੀਗੜ੍ਹ ਗੱਤਕਾ ਐਸੋਸੀਏਸ਼ਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸੈਕਟਰ 44 ਏ ਦੇ ਸਹਿਯੋਗ ਨਾਲ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਕਰਵਾਈ ਗਈ, ਜਿਸ ਵਿੱਚ ਚੰਡੀਗੜ੍ਹ ਦੇ ਲਗਭਗ 120 ਬੱਚਿਆਂ ਨੇ ਵੱਧ ਚੜ੍ਹ ਕੇ ਸ਼ਮੂਲੀਅਤ ਕੀਤੀ। ਇਸ ਦੌਰਾਨ ਬੱਚਿਆਂ ਨੇ ਆਪਣੇ ਵੱਖ-ਵੱਖ ਇਵੇਂਟ ਵਿੱਚ ਮੱਲ੍ਹਾ ਮਾਰੀਆਂ ਅਤੇ ਜੇਤੂ ਖਿਡਾਰੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਵੀ ਦਿੱਤੇ ਗਏ।
ਇਸ ਚੈਂਪੀਅਨਸ਼ਿਪ ਦਾ ਆਗਾਜ਼ ਗੱਤਕਾ ਐਸੋਸੀਏਸ਼ਨ ਚੰਡੀਗੜ੍ਹ ਦੇ ਪ੍ਰਧਾਨ ਸ. ਜਗਸੀਰ ਸਿੰਘ ਮਾਨ, ਮੀਤ ਪ੍ਰਧਾਨ ਮੁਕੇਸ਼ ਗੋਇਲ ਵੱਲੋਂ ਕਰਵਾਇਆ ਗਿਆ ਅਤੇ ਗੱਤਕਾ ਐਸੋਸੀਏਸ਼ਨ ਚੰਡੀਗੜ੍ਹ ਦੇ ਜੁਆਇੰਟ ਸਕੱਤਰ ਸ. ਰਾਜਵੀਰ ਸਿੰਘ ਅਤੇ ਟੈਕਨੀਕਲ ਡਾਇਰੈਕਟਰ ਹਰਮਨਜੋਤ ਸਿੰਘ, ਜਸਵਿੰਦਰ ਸਿੰਘ ਪਾਬਲਾ, ਮੀਡੀਆ ਇੰਚਾਰਜ ਗੁਰਪ੍ਰੀਤ ਸਿੰਘ ਪ੍ਰਿੰਸ, ਹਰਮਨਦੀਪ ਸਿੰਘ ਨੇਰੀ, ਯਸ਼ਪ੍ਰੀਤ ਸਿੰਘ, ਮਨਜੀਤ ਸਿੰਘ ਭੁੱਲਰ, ਹਰਵਿੰਦਰ ਸਿੰਘ, ਅੰਮ੍ਰਿਤਪਾਲ ਸਿੰਘ, ਵਿਕਾਸ ਸਿੰਘ, ਕਿਰਨਦੀਪ ਕੌਰ, (ਵਿਸ਼ੇਸ਼ ਧੰਨਵਾਦ ਐਮ. ਸੀ ਜਸਮਨਪ੍ਰੀਤ ਸਿੰਘ, ਸੈਕਟਰ 44 ਚੰਡੀਗੜ੍ਹ, ਅਤੇ ਮੈਨੇਜਰ ਸੁਖਵਿੰਦਰ ਸਿੰਘ, ਗੁਰਦੁਆਰਾ ਬਾਗ਼ ਸ਼ਹੀਦਾਂ ਅਤੇ ਸਮੂਹ ਮੈਂਬਰ ਸਹਿਬਾਨ, ਸੈਕਟਰ 44, ਚੰਡੀਗੜ੍ਹ ਦਾ ਵਿਸ਼ੇਸ਼ ਸਹਿਯੋਗ ਰਿਹਾ।