Breaking News

ਆਰਬੀਜੀਆਈ ਨੇ ਯੂਐਸਏ ਦੇ ਐਜੂਕੇਸ਼ਨ ਸੈਂਟਰ ਨਾਲ MoU ਕੀਤਾ ਸਾਈਨ

ਵਿਦਿਆਰਥੀਆਂ ਲਈ ਵਿਸ਼ਵਵਿਆਪੀ ਮੌਕਿਆਂ ਦੇ ਦਰਵਾਜ਼ੇ ਖੁੱਲ੍ਹੇ

ਚੰਡੀਗੜ੍ਹ/ਮੋਹਾਲੀ, 29 ਅਗਸਤ, ਪੰਜਾਬੀ ਦੁਨੀਆ ਬਿਊਰੋ:

ਰਿਆਤ ਬਾਹਰਾ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਅਮਰੀਕਾ ਦੇ ਐਜੂਕੇਸ਼ਨ ਸੈਂਟਰ ਨਾਲ ਇੱਕ ਮਹੱਤਵਪੂਰਨ ਸਮਝੌਤਾ ਪੱਤਰ ‘ਤੇ ਹਸਤਾਖਰ ਕੀਤੇ ਹਨ। ਇਸ ਸਮਝੌਤੇ ਨਾਲ ਗਰੁੱਪ ਨੇ ਆਪਣੇ ਵਿਦਿਆਰਥੀਆਂ ਲਈ ਵਿਸ਼ਵ ਪੱਧਰ ‘ਤੇ ਸਿੱਖਣ ਅਤੇ ਵਿਕਾਸ ਦੇ ਨਵੇਂ ਮੌਕੇ ਖੋਲ੍ਹੇ ਹਨ।

ਇਸ ਐਮ.ਓ.ਯੂ. ‘ਤੇ ਰਸਮੀ ਤੌਰ ‘ਤੇ ਰਿਆਤ ਬਾਹਰਾ ਗਰੁੱਪ ਦੇ ਵਾਈਸ-ਚੇਅਰਮੈਨ ਗੁਰਿੰਦਰ ਸਿੰਘ ਬਾਹਰਾ ਅਤੇ ਐਜੂਕੇਸ਼ਨ ਸੈਂਟਰ ਆਫ ਯੂਐਸਏ ਦੇ ਚੇਅਰਮੈਨ ਰਾਜਨ ਕੁਮਾਰ ਨੇ ਹਸਤਾਖਰ ਕੀਤੇ।

ਇਸ ਭਾਈਵਾਲੀ ਦਾ ਮੁੱਖ ਉਦੇਸ਼ ਰਿਆਤ ਬਾਹਰਾ ਯੂਨੀਵਰਸਿਟੀ, ਬਾਹਰਾ ਯੂਨੀਵਰਸਿਟੀ ਅਤੇ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਵਿਦਿਆਰਥੀਆਂ ਲਈ ਅਕਾਦਮਿਕ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ, ਸੱਭਿਆਚਾਰਕ ਅਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਤਜਰਬਾ ਪ੍ਰਦਾਨ ਕਰਨਾ ਹੈ।ਇਸ ਸਾਂਝੇਦਾਰੀ ਦੇ ਤਹਿਤ, ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਵਿਦਿਆਰਥੀ ਆਦਾਨ-ਪ੍ਰਦਾਨ ਪ੍ਰੋਗਰਾਮ, ਸੱਭਿਆਚਾਰਕ ਜਾਣ-ਪਛਾਣ, ਉੱਚ ਸਿੱਖਿਆ ਦੇ ਰਾਹ, ਅਤੇ ਨਾਮਵਰ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਖੋਜ ਸਹਿਯੋਗ ਵਰਗੇ ਕਈ ਕੀਮਤੀ ਮੌਕੇ ਪ੍ਰਾਪਤ ਹੋਣਗੇ।

ਯੂਨੀਵਰਸਿਟੀ ਪ੍ਰਬੰਧਕਾਂ ਨੇ ਕਿਹਾ ਕਿ ਇਹ ਪਹਿਲ ਨਾ ਸਿਰਫ਼ ਵਿਦਿਆਰਥੀਆਂ ਦੇ ਕਰੀਅਰ ਦੇ ਦਾਇਰੇ ਨੂੰ ਵਧਾਏਗੀ, ਸਗੋਂ ਉਨ੍ਹਾਂ ਨੂੰ ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਅਤੇ ਬਦਲਦੇ ਵਿਸ਼ਵ ਬਾਜ਼ਾਰ ਦੀਆਂ ਲੋੜਾਂ ਦੇ ਅਨੁਕੂਲ ਹੁਨਰਾਂ ਨਾਲ ਲੈਸ ਵੀ ਕਰੇਗੀ। ਇਸ ਨਾਲ ਰਿਆਤ ਬਾਹਰਾ ਗਰੁੱਪ ਦੇ ਅਕਾਦਮਿਕ ਖੇਤਰ ਅਤੇ ਵਿਸ਼ਵ ਉਦਯੋਗ ਦੇ ਵਿਚਕਾਰ ਦੇ ਪਾੜੇ ਨੂੰ ਪੂਰਾ ਕਰਨ ਵਿੱਚ ਵੀ ਮਦਦ ਮਿਲੇਗੀ।

Leave a Reply

Your email address will not be published. Required fields are marked *