
20-25 ਸਾਲਾਂ ਤੋਂ ਨਿਗੂਣੇ ਭੱਤੇ ਤੇ ਕਰ ਰਹੇ ਸਨ ਨੌਕਰੀ
ਮੋਹਾਲੀ, 18 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ :
ਪਾਰਟ ਟਾਇਮ ਸਵੀਪਰਾਂ ਨੂੰ ਰੈਗੂਲਰ ਕਰਨਾ ਜ਼ਿਲ੍ਹਾ ਸਿੱਖਿਆ ਦਫ਼ਤਰ ਮੋਹਾਲੀ ਦਾ ਇੱਕ ਇਤਿਹਾਸਕ ਫੈਸਲਾ ਹੈ। ਇਹ ਸ਼ਬਦਾਂ ਦਾ ਪ੍ਰਗਟਾਵਾ ਮਨਿਸਟ੍ਰੀਅਲ ਸਟਾਫ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਵੀਰ ਸਿੰਘ ਨੇ ਕੀਤਾ ਹੈ।
ਇਸ ਸਬੰਧੀ ਜਥੇਬੰਦੀ ਦੇ ਵਿੱਤ ਪ੍ਰੈਸ ਕਿਰਨ ਪ੍ਰੈਸ਼ਰ ਨੇ ਦੱਸਿਆ ਕਿ ਪਾਰਟ ਟਾਇਮ ਸਵੀਪਰ ਪਿਛਲੇ ਢਾਈ ਦਹਾਕਿਆਂ ਦੇ ਸਮੇਂ ਤੋਂ ਨਿਗੂਣੇ ਮਾਣ ਭੱਤੇ ਤੇ ਕੰਮ ਕਰਦੇ ਹੋਏ, ਰੈਗੂਲਰ ਹੋਣ ਦੇ ਹੱਕੀ ਮੰਗਾਂ ਲਈ ਵਿਭਾਗ ਵੱਲ ਤੱਕ ਰਹੇ ਸਨ। ਪ੍ਰੰਤੂ ਬੀਤੇ ਦਿਨੀਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ੍ਰੀਮਤੀ ਗਿੰਨੀ ਦੁੱਗਲ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਦਰਸ਼ਨਜੀਤ ਸਿੰਘ, ਸੁਪਰਡੈਂਟ ਜ਼ਿਲ੍ਹਾ ਸਿੱਖਿਆ ਦਫ਼ਤਰ ਮਨਜੀਤ ਸਿੰਘ ਮਸੀਂਹ, ਡਿਪਟੀ ਡੀ ਓ ਅੰਗਰੇਜ਼ ਸਿੰਘ, ਸਬੰਧਤ ਕਲਰਕ ਗੁਰਮੱਖ ਸਿੰਘ ਅਧਾਰਿਤ ਕਮੇਟੀ ਵੱਲੋਂ ਸਮੂਹ ਬਣਦੇ ਕੇਸਾਂ ਦਾ ਨਿਰੀਖਣ ਕਰਦੇ ਹੋਏ ਕੁੱਲ 12 ਪਾਰਟ ਟਾਇਮ ਸਵੀਪਰ ਕਰਮਚਾਰੀਆਂ ਨੂੰ ਉਹਨਾਂ ਦੀ ਬਣਦੀ ਯੋਗਤਾ ਤੇ ਤਜਰਬੇ ਦੇ ਅਧਾਰ ਤੇ ਬਤੌਰ ਦਰਜਾ-4 ਵੱਖੋ ਵੱਖਰੀਆਂ ਅਸਾਮੀਆਂ ਤੇ ਰੈਗੂਲਰ ਕਰ ਦਿੱਤਾ ਹੈ।
ਪ੍ਰਧਾਨ ਜਸਵੀਰ ਸਿੰਘ ਨੇ ਇਸਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਮੋਹਾਲੀ ਤੇ ਸਬੰਧਤ ਅਧਿਕਾਰੀਆਂ ਦਾ ਇਤਿਹਾਸਕ ਕਦਮ ਕਰਾਰ ਦਿੰਦਿਆਂ ਇਸ ਉਪਰਾਲੇ ਲਈ ਉਹਨਾਂ ਦਾ ਦਿਲੋਂ ਧੰਨਵਾਦ ਕੀਤਾ ਹੈ।