ਐਸ.ਏ.ਐਸ ਨਗਰ, 19 ਮਾਰਚ, ਪੰਜਾਬੀ ਦੁਨੀਆ ਬਿਊਰੋ :
ਪੰਜਾਬ ਸਕੂਲ ਸਿੱਖਿਆ ਰਿਟਾਇਰੀਜ਼ ਐਸੋਸੀਏਸ਼ਨ ਵੱਲੋਂ ਮਿਤੀ 22 ਮਾਰਚ 2024 ਨੂੰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੌਮ ਦੇ ਮਹਾਨ ਸ਼ਹੀਦਾਂ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਜੀ ਦਾ ਸ਼ਹੀਦੀ ਦਿਹਾੜਾ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਸਵੇਰੇ 10:30 ਵਜੇ ਤੋਂ 1:00 ਵਜੇ ਤੱਕ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਅਮਰ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜਨਰਲ ਸਕੱਤਰ ਗੁਰਮੇਲ ਸਿੰਘ ਮੋਜੋਵਾਲ ਨੇ ਦੱਸਿਆ ਕਿ ਇਸ ਸਮਾਰੋਹ ਦੀ ਪ੍ਰਧਾਨਗੀ ਬੋਰਡ ਦੇ ਵਾਇਸ ਚੇਅਰਮੈਨ ਸ੍ਰੀ ਪ੍ਰੇਮ ਕੁਮਾਰ ਜੀ ਕਰਨਗੇ। ਸਮਾਰੋਹ ਦਾ ਮੁੱਖ ਬੁਲਾਰਾ ਸੀਨੀਅਰ ਪੱਤਰਕਾਰ ਅਤੇ ਚਿੰਤਕ ਪ੍ਰੀਤਮ ਸਿੰਘ ਰੁਪਾਲ ਹੋਣਗੇ। ਇਸ ਸਮੇਂ ਨਾਟਕ ਉੱਘੀ ਨਾਟਕਕਾਰ ਅਤੇ ਅਦਾਕਾਰ ਅਨੀਤਾ ਸ਼ਬਦੀਸ਼ ਵੱਲੋਂ ‘ਮਨ ਮਿੱਟੀ ਦਾ ਬੁੋਲਿਆ’ ਪੇਸ਼ ਕੀਤਾ ਜਾਵੇਗਾ।
ਇਸ ਸਮੇਂ ਮੀਟਿੰਗ ਵਿਚ ਐਸੋਸੀਏਸ਼ਨ ਦੇ ਸੀ. ਮੀਤ ਪ੍ਰਧਾਨ ਅਮਰਜੀਤ ਕੌਰ, ਮੀਤ ਪ੍ਰਧਾਨ ਡੀ.ਪੀ. ਹੁਸ਼ਿਆਰਪੁਰੀ, ਕੈਸ਼ੀਅਰ ਚਰਨ ਸਿੰਘ ਲਖਨਪੁਰ, ਮੈਂਬਰ ਗੁਰਮੇਲ ਸਿੰਘ ਗਰਚਾ, ਮੇਵਾ ਸਿੰਘ ਗਿੱਲ, ਬਹਾਦਰ ਸਿੰਘ ਅਤੇ ਜਗਪਾਲ ਸਿੰਘ ਹਾਜ਼ਰ ਸਨ।
