ਸਰੀਰਕ ਸਿੱਖਿਆ ਇੱਕ ਅਜਿਹਾ ਵਿਸ਼ਾ ਹੈ ਜੋ ਵਿਦਿਆਰਥੀ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਮਜ਼ਬੂਤ ਬਣਾਉਂਦਾ ਹੈ ਕਿਉਂਕਿ ਇੱਕ ਤੰਦਰੁਸਤ ਸਰੀਰ ਵਿੱਚ ਹੀ ਇੱਕ ਤੰਦਰੁਸਤ ਮਨ ਰਹਿ ਸਕਦਾ ਹੈ। ਸਰੀਰਕ ਸਿੱਖਿਆ ਵਿੱਚ ਕੈਰੀਅਰ ਦੇ ਅਨੇਕਾਂ ਵਿਕਲਪ ਹਨ ਜੋ ਵਿਅਕਤੀ ਦੀ ਰੁਚੀ ਅਤੇ ਕਾਬਲੀਤ ਦੇ ਅਧਾਰ ‘ਤੇ ਚੁਣੇ ਜਾ ਸਕਦੇ ਹਨ। ਇਹਨਾਂ ਵਿੱਚੋਂ ਕੁਝ ਵਿਕਲਪ ਹੇਠ ਲਿਖੇ ਅਨੁਸਾਰ ਹਨ:-
- ਸਰੀਰਕ ਸਿੱਖਿਆ ਅਧਿਆਪਕ: ਸਰੀਰਕ ਸਿੱਖਿਆ ਵਿਸ਼ੇ ਨੂੰ ਕਿਤੇ ਵਜੋਂ ਅਪਣਾ ਕੇ ਵਿਦਿਆਰਥੀ ਸਕੂਲਾਂ ਅਤੇ ਕਾਲਜਾਂ ਵਿੱਚ ਸਰੀਰਕ ਸਿੱਖਿਆ ਪੜ੍ਹਾਉਣ ਦਾ ਕੰਮ ਕਰ ਸਕਦੇ ਹਨ।
- ਫਿਟਨੈੱਸ ਟ੍ਰੇਨਰ ਜਾਂ ਪਰਸਨਲ ਟ੍ਰੇਨਰ: ਫਿਟਨਸ ਟਰੇਨਰ ਵੱਖ-ਵੱਖ ਜਿਮ ਜਾਂ ਫਿਟਨੈੱਸ ਸੈਂਟਰਾਂ ਵਿੱਚ ਕਸਟਮਰਾਂ ਨੂੰ ਸਹੀ ਐਕਸਰਸਾਈਜ਼ ਅਤੇ ਡਾਈਟ ਸਥਾਪਿਤ ਕਰਨ ਵਿੱਚ ਮਦਦ ਕਰਦੇ ਹਨ। ਇਸ ਖੇਤਰ ਵਿੱਚ ਵੀ ਵਿਦਿਆਰਥੀ ਆਪਣਾ ਕੈਰੀਅਰ ਬਣਾ ਸਕਦੇ ਹਨ।
- ਸਪੋਰਟਸ ਕੋਚ: ਖੇਡਾਂ ਵਿੱਚ ਦਿਲਚਸਪੀ ਰੱਖਣ ਵਾਲੇ ਵਿਅਕਤੀ ਖਿਡਾਰੀਆਂ ਨੂੰ ਟ੍ਰੇਨ ਕਰ ਸਕਦੇ ਹਨ ਅਤੇ ਉਨ੍ਹਾਂ ਦੀ ਪ੍ਰਦਰਸ਼ਨ ਸੁਧਾਰ ਵਿੱਚ ਮਦਦ ਕਰ ਸਕਦੇ ਹਨ।
- ਫਿਜ਼ਿਓਥੈਰਾਪਿਸਟ: ਫਿਜਿਓਥਰੈਪੀ ਵੈਸੇ ਤਾਂ ਮੈਡੀਕਲ ਲਾਈਨ ਦਾ ਇੱਕ ਹਿੱਸਾ ਹੈ ਲੇਕਿਨ ਸਰੀਰਕ ਸਿੱਖਿਆ ਦਾ ਗਹਿਰਾ ਗਿਆਨ ਰੱਖਦੇ ਹੋਏ ਲੋਕਾਂ ਨੂੰ ਸਰੀਰਕ ਦੁੱਖ-ਤਕਲੀਫਾਂ ਤੋਂ ਛੁਟਕਾਰਾ ਦਿਲਾਉਣ ਲਈ ਮਦਦ ਕਰ ਸਕਦੇ ਹਨ।
- ਸਪੋਰਟਸ ਮੈਨੇਜਮੈਂਟ: ਖੇਡਾਂ ਦੇ ਪ੍ਰਬੰਧਨ ਵਿੱਚ ਰੁਚੀ ਰੱਖਣ ਵਾਲੇ ਵਿਅਕਤੀ ਸਪੋਰਟਸ ਟੀਮਾਂ ਅਤੇ ਇਵੈਂਟਸ ਦੀ ਮੈਨੇਜਮੈਂਟ ਕਰ ਸਕਦੇ ਹਨ।
- ਨਿਊਟ੍ਰੀਸ਼ਨਿਸਟ: ਇਸ ਕਿੱਤੇ ਵਿੱਚ ਅੱਜ ਕੱਲ ਰੁਝੇਵਾਂ ਬਹੁਤ ਵੱਧ ਗਿਆ ਹੈ। ਸਰੀਰਕ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀ ਫਿਟਨੈੱਸ ਅਤੇ ਡਾਈਟ ਨੂੰ ਸਮਝਦੇ ਹੋਏ ਖਿਡਾਰੀਆਂ ਅਤੇ ਆਮ ਲੋਕਾਂ ਲਈ ਪੌਸ਼ਟਿਕ ਸਲਾਹ ਦੇ ਸਕਦੇ ਹਨ।
- ਸਪੋਰਟਸ ਰੀਪੋਰਟਰ ਜਾਂ ਜਰਨਲਿਸਟ: ਜਰਨਲਿਜ਼ਮ ਦੇ ਖੇਤਰ ਵਿੱਚ ਵੀ ਸਰੀਰਕ ਸਿੱਖਿਆ ਪ੍ਰਾਪਤ ਕਰ ਚੁੱਕੇ ਵਿਦਿਆਰਥੀ ਕੰਮ ਕਰ ਸਕਦੇ ਹਨ। ਖੇਡਾਂ ਬਾਰੇ ਲਿਖਣ ਅਤੇ ਰਿਪੋਰਟ ਕਰਨ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਇਹ ਇੱਕ ਵਧੀਆ ਵਿਕਲਪ ਹੈ।
ਇਹ ਕੈਰੀਅਰ ਵਿਕਲਪ ਸਮਾਜ ਵਿੱਚ ਸਰੀਰਕ ਸਿਹਤ ਅਤੇ ਖੇਡਾਂ ਦੀ ਮਹੱਤਤਾ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ ਅਤੇ ਵਿਅਕਤੀਗਤ ਤੌਰ ‘ਤੇ ਸਰੀਰਕ ਸਿਹਤ ਨੂੰ ਭਾਲਣ ਵਿੱਚ ਵੀ ਮਦਦਗਾਰ ਹੁੰਦੇ ਹਨ।
– ਗੁਰਸ਼ਰਨ ਸਿੰਘ
ਸ. ਸ. ਸ ਡੇਰਾ ਸਾਹਿਬ (ਤਰਨ ਤਾਰਨ)