Breaking News

ਪ੍ਰਾਈਵੇਟ ਸਕੂਲਾਂ ਨੂੰ ਬਲੈਕਮੇਲ ਅਤੇ ਝੂਠੀਆਂ ਸ਼ਿਕਾਇਤਾਂ ਕਰਨ ਵਾਲਿਆਂ ਨੂੰ ਬਖਸ਼ਿਆ ਨਹੀ ਜਾਵੇਗਾ : ਯੂ ਕੇ

* ਕਿਹਾ, ਪ੍ਰਾਈਵੇਟ ਸਕੂਲ ਮੁਫਤ ਬੱਚੇ ਪੜ੍ਹਾਉਣ ਲਈ  ਤਿਆਰ, ਸਰਕਾਰ ਫੀਸਾਂ ਦੀ ਕਰੇ ਭਰਪਾਈ

ਮੋਹਾਲੀ, 1 ਅਪ੍ਰੈਲ (ਮਨਜੀਤ ਸਿੰਘ ਚਾਨਾ) : 

ਪ੍ਰਾਈਵੇਟ ਨਿੱਜੀ ਸੰਸਥਾਵਾਂ ਬੱਚਿਆਂ ਨੂੰ ਵਿੱਦਿਅਕ ਦਾ ਦਾਨ ਦੇਣ ਦੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਪਰ ਕੁਝ ਸ਼ਰਾਰਤੀ ਤੱਥ ਅਖਬਾਰਾਂ ਵਿੱਚ ਅਪਣਾ ਨਾਂ ਚਮਾਕਉਣ ਦੀ ਖਾਤਰ ਪ੍ਰਾਈਵੇਟ ਸਕੂਲਾਂ ਵੱਲੋਂ ਆਰ.ਟੀ.ਈ. ਐਕਟ ਅਧੀਨ “ਇਹ ਬਚਿਆਂ ਨੂੰ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਨਹੀ ਦੇ ਰਹੇ”  ਦੀਆਂ ਝੂਠੀਆਂ ਸ਼ਿਕਾਇਤਾਂ ਕਰਕੇ ਪ੍ਰੈਸ ਬਿਆਨ ਜਾਰੀ ਕਰਦੇ ਹਨ। ਰਾਸਾ ਯੂਕੇ ਅਜਿਹੇ ਤੱਥਾਂ ਨੂੰ ਸਾਵਧਾਨ ਕਰਦੀ ਹੈ ਕਿ ਬਲੈਕਮੇਲ ਕਰਨ ਤੋਂ ਬਾਜ ਆਉਣ ਨਹੀਂ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਰੈਕੋਗਨਾਇਜ਼ਡ ਅਤੇ ਐਫੀਲੀਏਟਡ ਸਕੂਲਜ਼ ਐਸੋਸੀਏਸ਼ਨ (ਰਾਸਾ ਯੂਕੇ) ਦੇ ਚੇਅਰਮੈਨ ਹਰਪਾਲ ਸਿੰਘ ਯੂਕੇ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ ਆਰ.ਟੀ.ਈ. ਐਕਟ ਦੇ ਅਧੀਨ 25 ਫੀਸਦੀ ਗਰੀਬ ਮਾਪਿਆਂ ਦੇ ਬੱਚਿਆਂ ਨੂੰ ਮੁਫਤ ਦੇਣ ਦਾ ਸਵਧਾਨ ਹੈ। ਉਹਨਾਂ ਕਿਹਾ ਕਿ ਪ੍ਰਾਈਵੇਟ ਸਕੂਲਾਂ ਨੇ ਕਦੇ ਵੀ ਬੱਚਿਆਂ ਨੂੰ ਦਾਖਲਾ ਦੇਣ ਤੋਂ ਮਨ੍ਹਾਂ ਨਹੀਂ ਕੀਤਾ। ਐਕਟ ਅਨੂਸਾਰ ਸਬੰਧਤ ਜਿਲ੍ਹੇ ਦੇ ਜਿਲ੍ਹਾ ਸਿੱਖਿਆ ਅਫਸਰਾਂ ਵੱਲੋਂ ਅਜਿਹੇ ਵਿਦਿਆਰਥੀਆਂ ਸੂਚੀ ਭੇਜਣੀ ਬਣਦੀ ਹੈ ਜੋ ਅੱਜ ਤੱਕ ਨਹੀਂ ਭੇਜੀ ਗਈ। ਇਸ ਅਨੂਸਾਰ ਦਾਖਲ ਵਿਦਿਆਰਥੀ ਦੀ ਪੜਾਈ ਦਾ ਖਰਚੇ ਦੀ ਭਰਪਾਈ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਨੂੰ ਕਰਨ ਪੈਂਦੀ ਹੈ।
ਸ੍ਰੀ ਯੂਕੇ ਨੇ ਕਿਹਾ ਪ੍ਰਾਈਵੇਟ ਸਕੂਲਾਂ ਵੱਲੋਂ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਨਿਯਮਾਂ ਅਧੀਨ ਇਹ ਸੰਸਥਾਵਾਂ ਚਲਦੀਆਂ ਹਨ ਅਤੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਕੇ ਇਹ ਮਾਨਤਾ ਦਿੰਦੇ ਹਨ ਅਤੇ ਉਹਨਾਂ ਦੇ ਨਿਯਮਾਂ ਦੇ ਆਧਾਰ ਤੇ ਇਹ ਸਕੂਲ ਚਲਦੇ ਹਨ। ਪਰ ਸਮਾਜ ਵਿਚ ਕੁਝ ਇਹੋ ਜਿਹੇ ਸ਼ਰਾਰਤੀ ਅਨਸਰ ਹਨ ਜੋ ਇਹਨਾਂ ਸਕੂਲਾਂ ਨੂੰ ਬਲੈਕਮੇਲ ਕਰਦੇ ਹਨ ਅਤੇ ਝੂਠੀਆਂ ਸ਼ਿਕਾਇਤਾਂ ਕਰਦੇ ਹਨ, ਜਿਨਾਂ ਦਾ ਇਹਨਾਂ ਪ੍ਰਾਈਵੇਟ ਸਕੂਲਾਂ ਨਾਲ ਕੋਈ ਵਾਸਤਾ ਨਹੀ ਹੈ । ਇਹਨਾਂ ਲੋਕਾਂ ਦਾ ਮਕਸਦ ਸਿਰਫ ਤੇ ਸਿਰਫ ਸਕੂਲਾਂ ਨੂੰ ਬਲੈਕਮੇਲ ਕਰਨਾ ਅਤੇ ਬੱਚਿਆਂ ਦੇ ਮਾਪਿਆਂ ਦੇ ਦਿਲਾਂ ਵਿਚ ਸਕੂਲਾਂ ਪ੍ਰਤੀ ਨਫਰਤ ਪੈਦਾ ਕਰਨਾ ਹੈ। ਪ੍ਰਾਈਵੇਟ ਸਕੂਲਾਂ ਦੀ ਸੰਸਥਾ ਰਾਸਾ ਯੂ.ਕੇ. ਨੇ ਬਹੁਤ ਵਾਰੀ ਸਰਕਾਰ ਨੂੰ ਚਿਠੀਆਂ ਲਿਖੀਆਂ ਹਨ ਕਿ ਸਾਨੂੰ ਆਰ.ਟੀ.ਈ.ਐਕਟ ਦੇ ਅਧੀਨ ਬਚਿਆਂ ਦੀ ਜੋ ਰਾਸ਼ੀ ਬਣਦੀ ਹੈ ਉਹ ਸਾਨੂੰ ਮੁਹਈਆ ਕਰਵਾਈ ਜਾਵੇ। ਜਦੋਂਕਿ ਅਸੀਂ ਬੱਚੇ ਪੜਾਉਣ ਲਈ ਤਿਆਰ ਹਾਂ ਅਤੇ ਇਸ ਬਾਰੇ ਪਹਿਲਾਂ ਵੀ ਰਾਸਾ ਯੂ.ਕੇ. ਨੇ ਅਖਬਾਰਾਂ ਵਿਚ ਬਿਆਨ ਦਿਤੇ ਹਨ ਕਿ ਅਸੀਂ ਸਮੂਹ ਪ੍ਰਾਈਵੇਟ ਸਕੂਲ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਦੇ ਅਧੀਨ ਬੱਚਿਆ ਨੂੰ ਸਿਖਿਆ ਦੇਣ ਨੂੰ ਤਿਆਰ ਹਾਂ। ਪਰ ਜੋ ਭਾਰਤ ਸਰਕਾਰ ਦੀਆਂ ਹਦਾਇਤਾਂ ਹਨ ਕਿ ਉਹਨਾਂ ਬੱਚਿਆਂ ਦੀਆਂ ਫੀਸਾਂ ਸਕੂਲਾਂ ਨੂੰ ਦਿਤੀਆਂ ਜਾਣ ।

Leave a Reply

Your email address will not be published. Required fields are marked *