* ਵੱਖ-ਵੱਖ ਸਰਟੀਫਿਕੇਟ ਲੈਣ ਦੀਆਂ ਫੀਸਾਂ ਵਿੱਚ ਕੀਤਾ ਵਾਧਾ ਵਾਪਸ ਲਿਆ ਜਾਵੇ : ਮਹਾਜਨ
ਮੋਹਾਲੀ 15 ਅਪ੍ਰੈਲ (ਮਨਜੀਤ ਸਿੰਘ ਚਾਨਾ) :
ਪੰਜਾਬ ਸਰਕਾਰ ਐਲੀਲੀਏਟਿਡ ਸਕੂਲਾਂ ਨੂੰ ਬੰਦ ਕਰਵਾਉਣ ਦੀਆਂ ਨੀਤੀਆਂ ਬਣਾ ਰਹੀ ਹੈ। ਸਿੱਖਿਆ ਵਿਭਾਗ ਰੋਜਾਨਾਂ ਚੈਕਿੰਗ ਦੇ ਨਾਂ ਤੇ ਨਵੇਂ ਨਵੇਂ ਫੁਰਮਾਨ ਜਾਰੀ ਕਰ ਰਿਹਾ ਹੈ। ਇਸ ਦੇ ਨਾਲ ਵੱਖ ਵੱਖ ਸਰਟੀਫੀਕੇਟ ਪ੍ਰਾਪਤ ਕਰਨ ਵਾਲੀਆਂ ਫੀਸਾਂ ਵਿੱਚ ਬੇਤਹਾਸਾ ਵਾਧਾ ਕਰ ਰਿਹਾ ਹੈ। ਸਰਕਾਰ ਦੀਆਂ ਨੀਤੀਆਂ ਵਿਰੁੱਧ ਕਾਨੂੰਨੀ ਅਤੇ ਜਮੀਨੀ ਸੰਘਰਸ਼ ਕਰਨ ਤੇ ਵਿਚਾਰ ਕਰਦੇ ਹੋਏ ਬੀਤੇ ਦਿਨੀਂ ਰਾਸਾ ਪੰਜਾਬ ਦੀ ਇਕ ਵਿਸੇਸ਼ ਮੀਟਿੰਗ ਰਾਸਾ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਦੀ ਰਹਿਨੁਮਾਈ ਹੇਠ ਹੋਈ।
ਇਸ ਸਬੰਧੀ ਅੱਜ ਇਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਰਾਸਾ ਪੰਜਾਬ ਦੇ ਪ੍ਰਧਾਨ ਜਗਤਪਾਲ ਮਹਾਜਨ ਅਤੇ ਜਨਰਲ ਸਕੱਤਰ ਸੁਜੀਤ ਸ਼ਰਮਾ ਬਬਲੂ ਨੇ ਦੱਸਿਆ ਕਿ ਰਾਸਾ ਵੱਲੋਂ ਹਰ ਸਾਲ ਦੀ ਤਰ੍ਹਾਂ ਸਰਕਾਰੀ ਤੰਤਰਾਂ ਵੱਲੋਂ ਜਾਰੀ ਕੀਤੇ ਗਏ ਬੇਲੋੜੇ ਅਤੇ ਭੰਬਲਭੂਸੇ ਵਿੱਚ ਪਾਉਣ ਵਾਲੇ ਪੱਤਰਾਂ ਦੀ ਆਮਦ ਉੱਤੇ ਆਪਣਾ ਰੋਸ਼ ਜਾਹਿਰ ਕੀਤਾ। ਰਾਸਾ ਦੇ ਬੁਲਾਰੇ ਸਰਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਦਾਖਲਿਆਂ ਦੇ ਦਿਨਾਂ ਵਿੱਚ ਸਰਕਾਰੀ ਬਾਬੂਸ਼ਾਹੀ ਪ੍ਰਾਈਵੇਟ ਸਕੂਲਾਂ ਉੱਤੇ ਹਾਵੀ ਹੋ ਜਾਂਦੀ ਹੈ। ਜਿੱਥੇ ਇੱਕ ਪਾਸੇ ਸਕੂਲਾਂ ਦੇ ਪ੍ਰਬੰਧਕਾਂ ਦਾ ਧਿਆਨ ਆਪਣੇ ਦਾਖਲਿਆਂ ਵਿੱਚ ਲੱਗਾ ਹੁੰਦਾ ਹੈ, ਉਥੇ ਦੂਜੇ ਪਾਸੇ ਸਰਕਾਰਾਂ ਵੱਲੋਂ ਉਹਨਾਂ ਨੂੰ ਬੇਲੋੜੇ ਪੱਤਰਾਂ ਦੇ ਜਵਾਬ ਵਿੱਚ ਉਲਝਾ ਦਿੱਤਾ ਜਾਂਦਾ ਹੈ।
ਮੀਟਿੰਗ ਵਿੱਚ ਰਾਸਾ ਵੱਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਆਪਣੇ ਦੁਖੜੇ ਸੁਣਾਉਣ ਲਈ ਸਮਾਂ ਲੈਣ ਦਾ ਫੈਸਲਾ ਕੀਤਾ ਗਿਆ । ਇਸ ਸਬੰਧੀ ਕੈਬਨਿਟ ਮੰਤਰੀ ਸ੍ਰੀ ਧਾਲੀਵਾਲ ਜੀ ਆਪਣੇ ਸਹਿਯੋਗੀਆਂ ਸ੍ਰ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ ਹਲਕਾ ਇੰਚਾਰਜ ਮਜੀਠਾ ਆਪ, ਡਾ ਇੰਦਰਪਾਲ ਵਾਲੀਆ ਮੈਂਬਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ ਸਰਕਾਰ ਨੂੰ ਮਿਲਿਆ। ਜਗਤਪਾਲ ਮਹਾਜਨ ਨੇ ਦੱਸਿਆ ਕਿ ਸਰਕਾਰੀ ਬਾਬੂ ਆਪਣੇ ਰਿਕਾਰਡ ਤੋਂ ਡਾਟਾ ਲੈਣ ਦੀ ਬਜਾਏ ਪਿਛਲੇ ਪੰਜ ਸਾਲਾਂ ਦਾ ਰਿਕਾਰਡ ਹਰ ਸਾਲ ਸਕੂਲਾਂ ਤੋਂ ਭਰਵਾਉਣਾ ਜਰੂਰੀ ਸਮਝਦੇ ਹਨ। ਹਰ ਪੱਤਰ ਵਿੱਚ ਕਾਰਵਾਈ ਕਰਨ ਦੀ ਧਮਕੀਆਂ ਦੇਣਾ ਆਪਣਾ ਹੱਕ ਸਮਝਦੇ ਹਨ। ਉਹਨਾਂ ਦੱਸਿਆ ਕਿ ਅਸੀਂ ਸਾਰੇ ਘੱਟ ਬਜਟ ਵਾਲੇ ਸਕੂਲ ਹਾਂ ਜੋ 500 ਤੋਂ ਲੈ ਕੇ 1200 ਰੁਪਏ ਤੱਕ ਮਹੀਨਾ ਫੀਸ ਲੈ ਕੇ ਪੰਜਾਬ ਵਿੱਚ 5 ਲੱਖ ਤੋਂ ਵੱਧ ਬੱਚਿਆਂ ਨੂੰ ਮਿਆਰੀ ਸਿੱਖਿਆ ਦੇਣ ਲਈ ਕੋਸ਼ਿਸ਼ਾਂ ਕਰਦੇ ਹਾਂ। ਇਸ ਤਰਾਂ ਸਕੂਲਾਂ ਨੇ ਸਰਕਾਰ ਦਾ ਬੋਝ ਵੰਡਿਆ ਹੈ ਪਰ ਮਾਫੀਆ ਵਰਗੇ ਸ਼ਬਦਾਂ ਦੀ ਵਰਤੋਂ ਨਾਲ ਉਹਨਾਂ ਦਾ ਦਿਲ ਵਲੂੰਦਰਿਆ ਜਾਂਦਾ ਹੈ। ਜਿਆਦਾ ਫੀਸਾਂ ਵਾਲੀ ਕੈਟਾਗਰੀ ਵਿੱਚ ਰਾਸਾ ਦੇ ਸਕੂਲ ਨਹੀਂ ਆਉਂਦੇ ਪਰ ਫਿਰ ਵੀ ਸਾਨੂੰ ਟਾਰਗਟ ਬਣਾਇਆ ਜਾਂਦਾ ਹੈ।
ਸੁਜੀਤ ਸ਼ਰਮਾ ਨੇ ਦੱਸਿਆ ਕਿ ਸਰਕਾਰ ਸਾਨੂੰ ਹਰ ਸਾਲ ਮਹਿੰਗਾਈ ਦੀ ਦਰ ਦੇ ਹਿਸਾਬ ਨਾਲ ਸਿਰਫ 8 ਪ੍ਰਤੀਸ਼ਤ ਫੀਸਾਂ ਵਧਾਉਣ ਲਈ ਕਹਿੰਦੀ ਹੈ ਪਰ ਖੁਦ ਉਹਨਾਂ ਦੀਆਂ ਫੀਸਾਂ 200 ਤੋਂ 300 ਪ੍ਰਤੀਸ਼ਤ ਵੱਧ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਫਾਇਰ ਸੇਫਟੀ ਦੀ ਫੀਸ ਜਿੱਥੇ 500 ਰੁਪਏ ਸੀ ਉਥੇ 10 ਹਜਾਰ ਰੁਪਏ ਤੱਕ ਕਰ ਦਿੱਤੀ ਗਈ ਹੈ।ਬਿਲਡਿੰਗ ਸੇਫਟੀ ਸਰਟੀਫਿਕੇਟ ਦੀ ਫੀਸ 1000 ਰੁਪਏ ਸੀ ਉਹ 10 ਤੋਂ 25 ਹਜਾਰ ਰੁਪਏ ਕਰ ਦਿੱਤੀ ਗਈ ਹੈ। ਅਨੁਲਗ ਬੀ ਦੀ ਫੀਸ 1000 ਤੋਂ 17,000 ਰੁਪਏ ਕਰ ਦਿੱਤੀ ਗਈ ਹੈ। ਉਹ ਵੀ 50,000 ਤਿੰਨਾਂ ਸਾਲਾਂ ਦੀ ਫੀਸ ਇਕੋ ਵਾਰ ਜਮ੍ਹਾਂ ਕਰਵਾਉਣ ਲਈ ਮਜਬੂਰ ਕੀਤਾ ਗਿਆ ਹੈ।।
ਇਸ ਮੌਕੇ ਤੇ ਸੁਖਵਿੰਦਰ ਸਿੰਘ ਭੱਲਾ, ਚਰਨਜੀਤ ਸਿੰਘ ਪਾਰੋਵਾਲ, ਜਗਜੀਤ ਸਿੰਘ, ਡਾ ਵਿਨੋਦ ਕਪੂਰ,ਹਰਸ਼ਦੀਪ ਸਿੰਘ ਰੰਧਾਵਾ, ਨਰਿੰਦਰ ਪਾਲ ਸਿੰਘ, ਸੁਸੀਲ ਅਗਰਵਾਲ,ਯਾਦਵਿੰਦਰ ਸਿੰਘ, ਨਵਜੋਤ ਸਿੰਘ ਭੰਗੂ, ਸਮੀਰ ਭਾਟੀਆ, ਮਯੰਕ ਕਪੂਰ, ਪੁਨੀਤ ਗੁਪਤਾ, ਅਰੁਣ ਮਨਸੋਤਰਾ, ਕੁਨਾਲ ਕਪੂਰ, ਗੌਰਵ ਅਰੋੜਾ, ਦਿਨੇਸ਼ ਕਪੂਰ, ਕਮਲ ਜੋਤ ਕੋਹਲੀ, ਸੋਹਣ ਸਿੰਘ, ਦਵਿੰਦਰ ਪਿਪਲਾਨੀ, ਸੁਮਿਤ ਪੁਰੀ, ਪ੍ਰਦੀਪ ਸਰੀਨ, ਰਿਤੇਸ਼ ਪੁਰੀ, ਅਭਿਸ਼ੇਕ ਪੁਰੀ,ਰੋਹਿਤ ਮਹਾਜਨ, ਰਾਜੀਵ, ਰਾਜੇਸ਼ ਪ੍ਰਭਾਕਰ, ਹਰਭਜਨ ਸਿੰਘ, ਸੰਦੀਪ ਸਿੰਘ, ਕੁਲਵਿੰਦਰ ਸਿੰਘ, ਸੀਲਨ ਅਰੋੜਾ, ਜਤਿੰਦਰ ਵਿਰਕ, ਬਚਿੱਤਰ ਸਿੰਘ, ਅਜੇ ਕਵਰ, ਹਰਸਿਮਰਨ ਸਿੰਘ, ਸਤਨਾਮ ਸਿੰਘ, ਮਾਧਵ ਸ਼ਰਮਾ, ਰਵੀ ਸੂਰੀ, ਵਿਕਰਮ ਚੋਪੜਾ, ਅਮਰਪ੍ਰੀਤ ਸਿੰਘ, ਦੀਪਇੰਦਰ ਸਿੰਘ ਚਿਮਨੀ, ਹਰਭਜਨ ਸਿੰਘ, ਮੰਗਲਦਾਸ ਸ਼ਰਮਾਸ਼, ਅਸ਼ਵਨੀ ਮਲਹੋਤਰਾ, ਦਰਸਪ੍ਰੀਤ ਸਿੰਘ ਪਾਰੋਵਾਲ, ਚੰਦਨ ਚੌਧਰੀ, ਲਵਲੀ ਕੁਮਾਰ, ਲੱਕੀ ਪਹਿਲਵਾਨ ਅਤੇ ਜਗਜੀਤ ਸਿੰਘ ਆਦਿ ਹਾਜਰ ਸਨ।