ਸੰਗਰੂਰ, 30 ਜੁਲਾਈ, ਪੰਜਾਬੀ ਦੁਨੀਆ ਬਿਊਰੋ:
ਐਤਵਾਰ ਨੂੰ ਸੰਗਰੂਰ ਦੇ ਹੋਟਲ ਕਲਾਸਿਕ ਵਿਖੇ ਡਿਸਟਿਕ ਗਵਰਨਰ ਐੱਮਜੇਐੱਫ ਲਾਇਨ ਰਵਿੰਦਰ ਸਗੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦਾ ਆਗਾਜ਼ ਰੀਜਨ ਚੇਅਰਮੈਨ ਲਾਇਨ ਕੇ ਪੀ ਸ਼ਰਮਾ ਨੇ ਰਾਸ਼ਟਰੀ ਤਿਰੰਗੇ ਨੂੰ ਸਲਾਮ ਕੀਤਾ ਜਦਕਿ ਲਾਇਨ ਇੰਵੋਕੇਸ਼ਨ ਲਾਇਨ ਅਮਨਦੀਪ ਸਿੰਘ ਗੁਲਾਟੀ ਵੱਲੋਂ ਪੜ੍ਹੀ ਗਈ। ਡਿਸਟਿਕ ਗਵਰਨਰ ਐੱਮਜੇਐੱਫ ਲਾਇਨ ਰਵਿੰਦਰ ਸਗੜ ਨੇ ਕੈਬਨਿਟ ਮੀਟਿੰਗ ਵਿਚ ਆਏ ਸਾਰੇ ਕੈਬਨਿਟ ਮੈਂਬਰਾਂ, ਰੀਜਨ ਚੇਅਰਮੈਨਾਂ, ਜੋਨ ਚੇਅਰਮੈਨਾਂ, ਪਾਸਟ ਡਿਸਟਿਕ ਗਵਰਨਰ ਅਤੇ ਲਾਇਨ ਮੈਂਬਰਾਂ ਦਾ ਦਿਲ ਦੀ ਗਹਿਰਾਈਆਂ ਚੋਂ ਸਵਾਗਤ ਕਰਦਿਆਂ ਉਨ੍ਹਾਂ ਦੇ ਕਾਰਜਕਾਲ ਦੇ ਕਰੀਬ ਇੱਕ ਮਹੀਨੇ ਵਿਚ ਕਲੱਬਾਂ ਵੱਲੋਂ ਸਮਾਜ ਸੇਵਾ ਦੇ ਰਿਕਾਰਡ ਤੋੜ ਕੀਤੇ ਕੰਮਾਂ ਦੀ ਰੱਜ ਕੇ ਸ਼ਲਾਘਾ ਕਰਦਿਆਂ ਉਮੀਦ ਜਿਤਾਈ ਕਿ ਸਾਰੀਆਂ ਕਲੱਬਾਂ ਅਤੇ ਲਾਇਨ ਮੈਂਬਰਾਂ ਇਸੇ ਤਰ੍ਹਾਂ ਸਾਰਾ ਸਾਲ ਸਹਿਯੋਗ ਦਿੰਦੇ ਰਹਿਣਗੇ।
ਉਨ੍ਹਾਂ ਘੱਟ ਖ਼ਰਚਿਆਂ ਵਿਚ ਜ਼ਿਆਦਾ ਕੰਮ ਕਰਨ ’ਤੇ ਜ਼ੋਰ ਦਿੰਦਿਆਂ ਜਿੱਥੇ ਐਲਆਈਸੀਐੱਫ ਨੂੰ ਵੱਧ ਤੋਂ ਵੱਧ ਡੋਨੇਸ਼ਨ ਦੇਣ ਦੀ ਅਪੀਲ ਕੀਤੀ, ਉੱਥੇ ਪੀਐੱਮਜੇਐੱਫ ਅਤੇ ਐੱਮਜੇਐੱਫ ਬਣਨ ਵਾਲੇ ਲਾਇਨ ਮੈਂਬਰਾਂ ਨੂੰ ਡਿਸਟਿਕ ਦੀ ਤਰਫ਼ੋਂ ਸਪੈਸ਼ਲ ਡਿਸਕਾਉਂਟ ਦੀ ਜਾਣਕਾਰੀ ਦਿੱਤੀ। ਉਨ੍ਹਾਂ ਭਵਿੱਖ ਵਿਚ ਡਿਸਟਿਕ ਦੇ ਆਉਣ ਵਾਲੇ ਪ੍ਰੋਗਰਾਮਾਂ ਬਾਰੇ ਵਿਚ ਦੱਸਿਆ ਕਿ ਡਿਸਟਿਕ ਇੰਨਸਾਟਲੇਸ਼ਨ 25 ਅਗਸਤ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਇੱਕ ਮਹੀਨੇ ਵਿਚ ਚਾਰ ਲਾਇਨ ਕੁਇਟਜ਼ ਵਰਕਸ਼ਾਪਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਹੋਰ ਵਿਚਾਰ ਅਧੀਨ ਵਿਚ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ ਚਾਰ ਨਵੀਆਂ ਕਲੱਬਾਂ ਬਣਾਈਆਂ ਜਾ ਚੁੱਕੀਆਂ ਹਨ ਅਤੇ ਹੋਰ ਕਲੱਬਾਂ ਖੋਲ੍ਹਣ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਲਾਇਨ ਮੈਂਬਰਾਂ ਨੂੰ ਫ਼ਰਜ਼ੀ ਵਾਹ ਵਾਹ ਖੱਟਣ ਦੀ ਬਜਾਏ ਅਸਲੀਅਤ ਵਿਚ ਸਮਾਜ ਸੇਵਾ ਦੇ ਕੰਮਾਂ ਨੂੰ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਜੀਐੱਲਟੀ ਦੇ ਕੋਆਰਡੀਨੇਟਰ ਪੀਐੱਮਜੇਐੱਫ ਪ੍ਰੀਤ ਕੰਵਲ ਨੇ ਲਾਇਨ ਮੈਂਬਰਾਂ ਵਿਚ ਲੀਡਰਸ਼ਿਪ ਦੇ ਗੁਣ ਪੈਦਾ ਕਰਨ ਲਈ ਲਗਾਈ ਜਾਣ ਵਾਲੀ ਸੀਐੱਲਐੱਲਆਈ, ਆਰਐੱਲਐੱਲਆਈ ਅਤੇ ਡੀਐੱਲਐੱਲਆਈ ਬਾਰੇ ਵਿਸਥਾਰ ਵਿਚ ਜਾਣਕਾਰੀ ਮੈਂਬਰਾਂ ਨਾਲ ਸਾਂਝੀ ਕੀਤੀ। ਇਸ ਮੌਕੇ ਜੀਐੱਮਟੀ ਦੇ ਕੋਆਰਡੀਨੇਟਰ ਲਾਇਨ ਅੰਕੁਰ ਜੈਨ ਨੇ ਮੈਂਬਰਸ਼ਿਪ ਵਧਾਉਣ ’ਤੇ ਜੋਰ ਦਿੰਦਿਆਂ ਡਿਸਟਿਕ ਵੱਲੋਂ ਦਿੱਤੀਆਂ ਜਾ ਰਹੀਆਂ ਸਕੀਮਾਂ ਤੇ ਐਵਾਰਡਾਂ ਬਾਰੇ ਜਾਣਕਾਰੀ ਦਿੱਤੀ| ਇਸ ਮੌਕੇ ਜੀਐੱਸਟੀ ਦੇ ਕੋਆਰਡੀਨੇਟਰ ਲਾਇਨ ਐੱਸਪੀ ਜਿੰਦਲ ਨੇ ਕਲੱਬਾਂ ਵੱਲੋਂ ਲਗਾਏ ਜਾ ਰਹੇ ਪੋ੍ਰਜੈਕਟਾਂ ਦੀ ਜਾਣਕਾਰੀ ਦਿੱਤੀ ਜਦਕਿ ਜੀਈਟੀ ਕੋਆਰਡੀਨੇਟਰ ਲਾਇਨ ਵਾਈ ਪੀ ਸੂਦ ਨੇ ਰਿਪੋਰਟ ਪੇਸ਼ ਕੀਤੀ।
ਇਸ ਮੌਕੇ ਐੱਲਸੀਆਈਐੱਫ ਦੇ ਕੋਆਰਡੀਨੇਟਰ ਪੀਐੱਮਜੇਐੱਫ ਲਾਇਨ ਕੇ ਕੇ ਵਰਮਾ ਨੇ ਮੈਂਬਰਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਐੱਲਸੀਆਈਐੱਫ ਨੂੰ ਡੋਨੇਸ਼ਨ ਦੀ ਲਾਇਨ ਮੈਂਬਰਾਂ ਨੂੰ ਅਪੀਲ ਕੀਤੀ| ਇਸ ਮੌਕੇ ਡਿਸਟਿਕ ਦੇ ਸਾਰੇ ਹਾਜ਼ਰ ਰੀਜਨ ਚੇਅਰਮੈਨਾਂ ਤੇ ਜੋ ਚੇਅਰਮੈਨਾਂ ਦਾ ਇੰਟਰਨੈਸ਼ਨਲ ਦਾ ਪੈੱਨ ਲਗਾ ਲੇ ਸਨਮਾਨ ਵੀ ਕੀਤੀ ਗਿਆ। ਫ਼ਸਟ ਡਿਸਟਿਕ ਵਾਈਸ ਗਵਰਨਰ ਪੀਐੱਮਜੇਐੱਫ ਲਾਇਨ ਅੰਮ੍ਰਿਤਪਾਲ ਸਿੰਘ ਜੰਡੂ ਨੇ ਮੀਟਿੰਗ ਦੀ ਸਾਰੀ ਕਾਰਵਾਈ ਨੂੰ ਪੜ੍ਹਦਿਆਂ ਸਮਅੱਪ ਕੀਤਾ ਜਦਕਿ ਸੈਕਿੰਡ ਵਾਈਸ ਡਿਸਟਿਕ ਗਵਰਨਰ ਅਜੇ ਗੋਇਲ ਨੇ ਸਾਰਿਆਂ ਦਾ ਧੰਨਵਾਦ ਕੀਤਾ। ਮੀਟਿੰਗ ਦਾ ਮੰਚ ਸੰਚਾਲਨ ਡਿਸਟਿਕ ਕੈਬਨਿਟ ਸੈਕਟਰੀ ਲਾਇਨ ਜਤਿੰਦਰ ਵਰਮਾ ਨੇ ਬਾਖ਼ੂਬੀ ਕੀਤਾ।
ਇਸ ਮੌਕੇ ਡਿਸਟਿਕ ਕੈਬਨਿਟ ਕੈਸ਼ੀਅਰ ਲਾਇਨ ਗੌਤਮ ਸੈਨ, ਐਡੀਸ਼ਨ ਡਿਸਟਿਕ ਪੀਆਰਓ ਐੱਮਜੇਐੱਫ ਲਾਇਨ ਸੁਖਦੇਵ ਗਰਗ, ਸਾਬਕਾ ਡਿਸਟਿਕ ਗਵਰਨਰ ਐੱਮਜੇਐੱਫ ਲਾਇਨ ਟੀ ਐੱਨ ਗਰੋਵਰ, ਡਾ: ਲਾਇਨ ਮਨਮੋਹਨ ਕੌਂਸਲ, ਲਾਇਨ ਆਰ ਕੇ ਮਹਿਤਾ, ਐੱਮਜੇਐੱਫ, ਐੱਮਜੇਐੱਫ ਲਾਇਨ ਯੋਗੇਸ਼ ਸੋਨੀ, ਐੱਮਜੇਐੱਫ ਲਾਇਨ ਨਾਕੇਸ਼ ਗਰਗ, ਪੀਐੱਮਜੇਐੱਫ ਲਾਇਨ ਬਰਿੰਦਰ ਸਿੰਘ ਸੋਹਲ, ਪੀਐੱਮਜੇਐੱਫ ਲਾਇਨ ਪੀ ਆਰ ਜੈਰਥ ਸਮੇਤ ਲਾਇਨ ਸੰਜੀਵ ਸੂਦ, ਲਾਇਨ ਨਰੇਸ਼ ਗੋਇਲ, ਲਾਇਨ ਅਨਿਲ ਕੁਮਾਰ ਨੀਲੂ, ਰੀਜਨ ਚੇਅਰਮੈਨ ਐੱਮਜੇਐੱਫ ਲਾਇਨ ਦਵਿੰਦਰ ਸਿੰਘ ਤੂਰ, ਐੱਮਜੇਐੱਫ ਲਾਇਨ ਸ਼ਰਨਜੀਤ ਸਿੰਘ ਬੈਨੀਪਾਲ, ਜੋਨ ਚੇਅਰਮੈਨ ਡਾ: ਪਰਮਿੰਦਰ ਸਿੰਘ, ਲਾਇਨ ਸੁਭਾਸ਼ ਗਰਗ, ਲਾਇਨ ਸੰਜੀਵ ਗੁਪਤਾ, ਲਾਇਨ ਸ਼ਸ਼ੀ ਰਾਣਾ, ਲਾਇਨ ਕ੍ਰਿਸ਼ਨ ਵਰਮਾ, ਲਾਇਨ ਰਾਕੇਸ਼ ਜੈਨ ਤੋਂ ਇਲਾਵਾ ਵੱਡੀ ਗਿਣਤੀ ਵਿਚ ਲਾਇਨ ਮੈਂਬਰ ਹਾਜ਼ਰ ਸਨ।