Breaking News

Month: March 2024

ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਵਿਖੇ ਐਕਸਪਰਟ ਟਾਕ ਦਾ ਆਯੋਜਨ

ਮੋਹਾਲੀ, 6 ਮਾਰਚ, ਪੰਜਾਬੀ ਦੁਨੀਆ ਬਿਊਰੋ : ਰਿਆਤ ਬਾਹਰਾ ਯੂਨੀਵਰਸਿਟੀ ਸਕੂਲ ਆਫ਼ ਇੰਜਨੀਅਰਿੰਗ ਅਤੇ ਟੈਕਨਾਲੋਜੀ ਵੱਲੋਂ ‘ਇਲੈਕਟ੍ਰਿਕ ਬੱਸਾਂ ਬਾਰੇ ਸੰਖੇਪ ਜਾਣਕਾਰੀ’ ਵਿਸ਼ੇ ’ਤੇ ਇੱਕ ਐਕਸਪਰਟ ਟਾਕ ਦਾ ਆਯੋਜਨ ਕੀਤਾ ਗਿਆ, ਜਿਸ ਦੌਰਾਨ ਰਾਜੀਵ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਈ-ਬੱਸਾਂ ਬਾਰੇ ਵਿਆਪਕ ਜਾਣਕਾਰੀ ਸਾਂਝੀ ਕੀਤੀ।ਇਸ ਦੇ ਨਾਲ ਹੀ ਆਈਸ਼ਰ ਰਾਇਲ ਐਨਫੀਲਡ ਦੁਆਰਾ ਆਯੋਜਿਤ ਵਰਕਸ਼ਾਪ ਵਿੱਚ ਯੂਨੀਵਰਸਿਟੀ ਸਕੂਲ ਆਫ ਇੰਜਨੀਅਰਿੰਗ ਐਂਡ ਟੈਕਨਾਲੋਜੀ ਦੇ ਇਲੈਕਟ੍ਰੀਕਲ ਅਤੇ ਇਲੈਕਟ੍ਰੋਨਿਕਸ ਇੰਜਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਭਾਗ ਲਿਆ।  ਇਸੇ ਦੌਰਾਨ ਵਿਭਾਗ“ਵੱਲੋਂ ਇਲੈਕਟ੍ਰਿਕ ਫੀਲਡ ਇੰਜੈਕਸ਼ਨ”ਉੱਤੇ ਇੱਕ ਵਰਕਸ਼ਾਪ ਦਾ ਆਯੋਜਨ ਵੀ ਕੀਤਾ ਗਿਆ। ਇਸ ਵਰਕਸ਼ਾਪ ਦਾ ਆਯੋਜਨ ਆਈਸ਼ਰ ਰਾਇਲ ਐਨਫੀਲਡ ਵੱਲੋਂ ਕੀਤਾ ਗਿਆ। ਇਸ ਮੌਕੇ ਨਿਤਿਨ ਠਾਕੁਰ, ਜ਼ੋਨਲ ਮੈਨੇਜਰ-ਉੱਤਰ (ਤਕਨੀਕੀ ਸਿਖਲਾਈ ਸੰਚਾਲਨ) ਨੇ ਆਪਣੀ ਟੀਮ ਦੇ ਨਾਲ ਰਾਇਲ ਐਨਫੀਲਡ ਦੇ ਵੱਖ-ਵੱਖ ਮਾਡਲਾਂ ਦੇ ਵਿਕਾਸ ਅਤੇ ਤਰੱਕੀ ਬਾਰੇ ਵਿਦਿਆਰਥੀਆਂ ਨੂੰ ਵਿਆਪਕ ਗਿਆਨ ਪ੍ਰਦਾਨ ਕੀਤਾ।ਡਿਪਾਰਟਮੈਂਟ ਇਲੈਕਟ੍ਰੋਨਿਕਸ ਅਤੇ ਇਲੈਕਟ੍ਰੀਕਲ ਇੰਜਨੀਅਰਿੰਗ ਨੇ ਬਿਜਲੀ ਬੋਰਡ-ਨਿਯਮਾਂ ਅਤੇ ਸੁਰੱਖਿਆ ’ਤੇ ਈਐਸਆਰ ਗਤੀਵਿਧੀ ਦਾ ਆਯੋਜਨ ਵੀ ਕੀਤਾ। ਇਲੈਕਟ੍ਰਾਨਿਕ ਅਤੇ ਇਲੈਕਟ੍ਰੀਕਲ ਇੰਜਨੀਅਰਿੰਗ ਦੇ ਵਿਦਿਆਰਥੀ ਰਿਆਤ ਬਾਹਰਾ ਇੰਟਰਨੈਸ਼ਨਲ ਸਕੂਲ ਗਏ ਅਤੇ ਆਪਣੇ ਵਿਭਾਗ ਦੇ ਫੈਕਲਟੀ ਮੈਂਬਰਾਂ ਨਾਲ ਯੂਨੀਵਰਸਿਟੀ ਕੈਂਪਸ ਦਾ ਦੌਰਾ ਕੀਤਾ।ਉਨ੍ਹਾਂ ਵਿਦਿਆਰਥੀਆਂ ਨੂੰ ਬਿਜਲੀ ਦੇ ਪੁਰਜ਼ਿਆਂ, ਇਨ੍ਹਾਂ ਦੀ ਵਰਤੋਂ ਕਰਦੇ ਸਮੇਂ ਸੁਰੱਖਿਆ ਸਬੰਧੀ ਸਾਵਧਾਨੀਆਂ ਅਤੇ ਬਿਜਲੀ ਚੋਰੀ ਸਬੰਧੀ ਨਿਯਮਾਂ ਅਤੇ ਸਜ਼ਾਵਾਂ ਬਾਰੇ ਜਾਗਰੂਕ ਕੀਤਾ ।ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਅਤੇ ਵਾਈਸ-ਚਾਂਸਲਰ ਡਾ: ਪਰਵਿੰਦਰ ਸਿੰਘ ਨੇ ਡੀਨ ਯੂਨੀਵਰਸਿਟੀ ਸਕੂਲ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ ਡਾ: ਅਨਮੋਲ ਗੋਇਲ, ਵਿਭਾਗ ਦੇ ਮੁਖੀ ਸੋਨਲ ਸੂਦ ਦੀ ਪਹਿਲਕਦਮੀ ਦੀ ਸ਼ਲਾਘਾ ਕੀਤੀ।

Read More

ਮੋਹਾਲੀ ਦੇ ਪਤੀ-ਪਤਨੀ ਠੱਗ ਏਜੰਟ ਨੇ ਲੋਕਾਂ ਨੂੰ ਲਾਇਆ ਕਰੀਬ 200 ਕਰੋੜ ਦਾ ਚੂਨਾ

* ਯੈਲੋਲੀਫ ਇੰਮੀਗ੍ਰੇਸ਼ਨ, ਮੂਵ ਟੂ ਅਬਰੌਡ, ਵੀਜ਼ਾਲੈਂਡ ਨਾਂ ਦੀਆਂ ਕੰਪਨੀਆਂ ਬੰਦ ਕਰਕੇ ਫਰਾਰ* ਸਰਕਾਰ ਨੂੰ ਵੀ ਲਾਇਆ ਕਰੋੜਾਂ ਰੁਪਿਆਂ ਦਾ ਜੀਐਸਟੀ ਦਾ ਰਗੜਾ ਐਸ.ਏ.ਐਸ. ਨਗਰ, 6 ਮਾਰਚ (ਪੰਜਾਬੀ ਦੁਨੀਆ ਬਿਊਰੋ): ਪੰਜਾਬ ਦੇ ਭੋਲੇ ਭਾਲੇ ਲੋਕਾਂ ਅਤੇ ਨੋਜਵਾਨਾਂ ਨੂੰ ਵਿਦੇਸ਼ ਭੇਜਣ ਦੇ ਸਬਜ਼ਬਾਗ ਦਿਖਾ ਕੇ ਅਤੇ ਮੋਹਾਲੀ ਵਿੱਚ ਪਤੀ-ਪਤਨੀ ਠੱਗ ਏਜੰਟ ਵਲੋਂ ਵੱਖ-ਵੱਖ ਨਾਵਾਂ ਉਤੇ ਫਰਜ਼ੀ ਇੰਮੀਗ੍ਰੇਸ਼ਨ…

Read More