Breaking News

1 ਜੂਨ ਨੂੰ ਵੋਟਰਾਂ ਨੂੰ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ ਡੀ ਸੀ ਆਸ਼ਿਕਾ ਜੈਨ ਦੀ ਅਗਵਾਈ ‘ਚ ‘ਯੂਥ ਚਲਿਆ ਬੂਥ’ ਚੇਤਨਾ ਮਾਰਚ

ਐਸ.ਏ.ਐਸ.ਨਗਰ, 30 ਮਈ, ਪੰਜਾਬੀ ਦੁਨੀਆ ਬਿਊਰੋ:

ਨੌਜਵਾਨ ਵੋਟਰਾਂ ਨੂੰ 1 ਜੂਨ ਨੂੰ ਲੋਕਤੰਤਰ ਲਈ ਵੋਟ ਪਾਉਣ ਲਈ ਉਤਸ਼ਾਹਿਤ ਕਰਨ ਲਈ, ਡੀ ਸੀ ਆਸ਼ਿਕਾ ਜੈਨ ਨੇ ਵੀਰਵਾਰ ਨੂੰ ਡੀ ਏ ਸੀ ਕੰਪਲੈਕਸ, ਮੋਹਾਲੀ ਤੋਂ ਸਰਕਾਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ, ਸੋਹਾਣਾ, ਮੋਹਾਲੀ ਤੱਕ “ਯੂਥ ਚਲਿਆ ਬੂਥ” ਜਾਗਰੂਕਤਾ ਰੈਲੀ ਦੀ ਅਗਵਾਈ ਕੀਤੀ।

ਗਰੀਨ ਟੀ-ਸ਼ਰਟਾਂ ਅਤੇ ਕੈਪਾਂ ਵਿੱਚ ਸਜੇ ਭਾਗੀਦਾਰਾਂ ਦੇ ਨਾਲ ਗਰੀਨ ਇਲੈਕਸ਼ਨ ਦਾ ਪ੍ਰਚਾਰ ਕਰਦੇ ਹੋਏ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ 18-19 ਸਾਲ ਦੀ ਉਮਰ ਦੇ 19702 ਨੌਜਵਾਨ ਵੋਟਰ ਹਨ ਅਤੇ ਅਸੀਂ 1 ਜੂਨ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਵੋਟਰ ਨੂੰ ਵੋਟ ਪਾਉਣ ਦਾ ਸੰਦੇਸ਼ ਦੇ ਰਹੇ ਹਾਂ।

ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਕੁੱਲ 812593 ਵੋਟਰ ਹਨ, ਜਿਨ੍ਹਾਂ ਨੂੰ ਅਸੀਂ ਜ਼ਿਲ੍ਹੇ ਵਿੱਚ ਵੋਟਰ ਪ੍ਰਤੀਸ਼ਤ 80 ਪ੍ਰਤੀਸ਼ਤ ਤੋਂ ਪਾਰ ਕਰਨ ਨੂੰ ਯਕੀਨੀ ਬਣਾਉਣ ਲਈ ਵੋਟਰਾਂ ਨੂੰ ਇੱਕ ਜਾਂ ਦੂਜੇ ਢੰਗ ਨਾਲ ਪ੍ਰੇਰਿਤ ਕਰ ਰਹੇ ਹਾਂ। ਸਾਡੇ ਕੋਲ ਜ਼ਿਲ੍ਹੇ ਵਿੱਚ 825 ਬੂਥ ਲੈਵਲ ਅਫ਼ਸਰ ਹਨ ਜਿਨ੍ਹਾਂ ਨੂੰ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਪ੍ਰੇਰਕ ਬਣਾਇਆ ਗਿਆ ਹੈ।

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਜਿਹੜੇ ਬੂਥ ਲੈਵਲ ਅਫ਼ਸਰ 70 ਫੀਸਦੀ ਮਤਦਾਤਾ ਟੀਚੇ ਨੂੰ ਪਾਰ ਕਰਨਗੇ ਅਤੇ ਜੋ ਬੂਥ ਲੈਵਲ ਅਫ਼ਸਰ ਪਿਛਲੀਆਂ ਲੋਕ ਸਭਾ ਚੋਣਾਂ ਤੋਂ 10 ਫੀਸਦੀ ਵਧੀਕ ਵੋਟ ਆਪੋ-ਆਪਣੇ ਬੂਥਾਂ ‘ਤੇ ਵਧਾਉਣਗੇ, ਉਨ੍ਹਾਂ ਨੂੰ ਵੀ 5000 ਰੁਪਏ ਪ੍ਰਤੀ ਵਿਅਕਤੀ ਵਾਧੂ ਪ੍ਰੋਤਸਾਹਨ ਦਿੱਤਾ ਜਾਵੇਗਾ।

ਉਨ੍ਹਾਂ ਜ਼ਿਲ੍ਹੇ ਦੇ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਤੰਤਰ ਦੇ ਤਿਉਹਾਰ ਵਿੱਚ ਪੂਰੇ ਉਤਸ਼ਾਹ ਨਾਲ ਵੋਟ ਪਾਉਣ ਅਤੇ ਪੋਲਿੰਗ ਪ੍ਰਤੀਸ਼ਤਤਾ ਵਿੱਚ ਜ਼ਿਲ੍ਹੇ ਨੂੰ ਨੰਬਰ ਇੱਕ ਬਣਾਉਣ।

ਇਸ ਮੌਕੇ ਹਾਜ਼ਰ ਅਧਿਕਾਰੀਆਂ ਵਿੱਚ ਪ੍ਰੋ: ਗੁਰਬਖਸ਼ੀਸ਼ ਸਿੰਘ ਅੰਟਾਲ, ਚੋਣ ਤਹਿਸੀਲਦਾਰ ਸੰਜੇ ਕੁਮਾਰ ਅਤੇ ਗੁਡ ਗਵਰਨੈਂਸ ਫੈਲੋ ਵਿਜੇ ਲਕਸ਼ਮੀ ਯਾਦਵ ਵੀ ਹਾਜ਼ਰ ਸਨ।

Leave a Reply

Your email address will not be published. Required fields are marked *