Breaking News

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨੇ

ਅੱਠਵੀਂ ਵਿੱਚ ਪਹਿਲੀ-ਦੂਜੀ ਪੁਜ਼ੀਸ਼ਨ ‘ਤੇ ਕੁੜੀਆਂ ਤੇ ਬਾਰਵੀਂ ‘ਚ ਪਹਿਲੀਆਂ ਤਿੰਨੇ ਪੁਜ਼ੀਸ਼ਨਾਂ ‘ਤੇ ਮੁੰਡੇ ਮੋਹਰੀ

ਮੋਹਾਲੀ, 30 ਅਪ੍ਰੈਲ, ਪੰਜਾਬੀ ਦੁਨੀਆ ਬਿਊਰੋ:

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਜ 8ਵੀਂ ਅਤੇ 12ਵੀਂ ਜਮਾਤ ਦੇ ਨਤੀਜੇ ਐਲਾਨ ਦਿੱਤੇ ਹਨ। ਨਤੀਜਾ ਅੱਜ ਸ਼ਾਮ 4 ਵਜੇ ਐਲਾਨਿਆ ਗਿਆ ਹੈ।

8ਵੀਂ ਜਮਾਤ ‘ਚ ਪਹਿਲੀਆਂ ਤਿੰਨ ਪੁਜੀਸ਼ਨਾਂ ‘ਚੋਂ ਪਹਿਲੀ ‘ਤੇ ਹਰਨੂਰਪ੍ਰੀਤ ਕੌਰ, ਦੂਜੀ ‘ਤੇ ਗੁਰਲੀਨ ਕੌਰ ਤੇ ਤੀਜੀ ‘ਤੇ ਅਰਮਾਨਦੀਪ ਸਿੰਘ ਰਹੇ ਹਨ।

ਇਸੇ ਤਰ੍ਹਾਂ 12 ਵੀਂ ਜਮਾਤ ਦੇ ਨਤੀਜੇ ‘ਚ ਪਹਿਲੇ ਤਿੰਨ ਸਥਾਨਾਂ ‘ਤੇ ਮੁੰਡੇ ਕਾਬਜ਼ ਹਨ।ਪਹਿਲੀ ਥਾਂ ‘ਤੇ ਏਕਮਪ੍ਰੀਤ ਸਿੰਘ, ਦੂਜੀ ‘ਤੇ ਰਵੀਉਦੇ ਸਿੰਘ ਤੇ ਤੀਜੀ ਥਾਂ ‘ਤੇ ਅਸ਼ਵਨੀ ਰਹੇ ਹਨ।

ਇਸ ਨਤੀਜੇ ਨੂੰ ਵਿਦਿਆਰਥੀ ਭਲਕੇ ਬੁੱਧਵਾਰ ਸਵੇਰੇ 7 ਵਜੇ ਤੋਂ ਬੋਰਡ ਦੀ ਵੈੱਬਸਾਈਟ ‘ਤੇ ਦੇਖ ਸਕਣਗੇ। ਬੋਰਡ ਵੱਲੋਂ ਇਸ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਸਨ। ਬੋਰਡ ਅਧਿਕਾਰੀਆਂ ਮੁਤਾਬਕ ਇਹ ਨਤੀਜਾ ਵਿਦਿਆਰਥੀਆਂ ਦੀ ਤੁਰੰਤ ਜਾਣਕਾਰੀ ਲਈ ਹੈ। ਜੇਕਰ ਇਸ ਵਿੱਚ ਕੋਈ ਤਰੁੱਟੀ ਹੁੰਦੀ ਹੈ ਤਾਂ ਉਸ ਲਈ ਬੋਰਡ ਜ਼ਿੰਮੇਵਾਰ ਨਹੀਂ ਹੋਵੇਗਾ।

ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ pseb.ac.in ਜਾਂ indiaresult.com ‘ਤੇ ਜਾ ਕੇ ਆਪਣਾ ਨਤੀਜਾ ਚੈੱਕ ਕਰ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *